ਧਰਤੀ
"ਨੀਲਾ ਬੰਟਾ", ਅਪੋਲੋ 17 ਤੋਂ ਲਈ ਗਈ ਧਰਤੀ ਦੀ ਤਸਵੀਰ | ||||||||||
ਪਦਵੀਆਂ | ||||||||||
---|---|---|---|---|---|---|---|---|---|---|
ਬਦਲਵੇਂ ਨਾਮ | ਭੋਂ, ਪ੍ਰਿਥਵੀ, ਅਰਥ | |||||||||
ਗ੍ਰਹਿ-ਪਥੀ ਵਿਸ਼ੇਸ਼ਤਾਵਾਂ | ||||||||||
ਯੁੱਗ J2000.0 | ||||||||||
ਅਰਧ-ਮੁਖੀ ਧੁਰੀ | 149,598,261 ਕਿ.ਮੀ. 1.00000261 AU | |||||||||
ਅਕੇਂਦਰਤਾ | 0.01671123 | |||||||||
ਗ੍ਰਹਿ-ਪਥੀ ਕਾਲ | ੩੬੫.੨੫੬੩੬੩੦੦੪ ਦਿਨ 1.000017421 ਸਾਲ | |||||||||
ਔਸਤ ਗ੍ਰਹਿ-ਪਥੀ ਗਤੀ | ੨੯.੭੮ ਕਿ.ਮੀ. /s 107,200 ਕਿ.ਮੀ./ਘੰਟਾ | |||||||||
ਔਸਤ ਬੇਤਰਤੀਬੀ | 357.51716° | |||||||||
ਢਾਲ | 7.155°, ਸੂਰਜ ਦੀ ਭੂ-ਮੱਧ ਰੇਖਾ ਨਾਲ 1.57869°, ਸਥਾਈ ਤਲ ਨਾਲ | |||||||||
ਸਮੀਪਕ-ਬਿੰਦੂ ਦਾ ਤਰਕ | 114.20783° | |||||||||
ਉਪ-ਗ੍ਰਹਿ | ੧ ਕੁਦਰਤੀ (ਚੰਦਰਮਾ)
੮,੩੦੦+ ਮਨੁੱਖੀ | |||||||||
ਭੌਤਿਕ ਵਿਸ਼ੇਸ਼ਤਾਵਾਂ | ||||||||||
ਔਸਤ ਅਰਧ-ਵਿਆਸ | ੬,੩੭੧.੦ ਕਿ.ਮੀ. | |||||||||
ਭੂ-ਮੱਧ ਰੇਖਾਈ ਅਰਧ-ਵਿਆਸ | ੬,੩੭੮.੧ ਕਿ.ਮੀ.[1] | |||||||||
ਧਰੁਵੀ ਅਰਧ-ਵਿਆਸ | ੬,੩੫੬.੮ ਕਿ.ਮੀ. | |||||||||
ਚੌਰਸਤਾ | ੦.੦੦੩੩੫੨੮ | |||||||||
ਘੇਰਾ | ੪੦,੦੭੫.੦੧੭ ਕਿ.ਮੀ. (ਭੂ-ਮੱਧ ਰੇਖਾਈ)[2] 40,007.86 km (ਦੁਪਹਿਰ ਰੇਖਾਈ) | |||||||||
ਸਤਹੀ ਖੇਤਰਫਲ | ੫੧੦,੦੭੨,੦੦੦ ਕਿ.ਮੀ.2
੧੪੮,੯੪੦,੦੦੦ ਕਿ.ਮੀ.2 ਜ਼ਮੀਨ (੨੯.੨ %) | |||||||||
ਆਇਤਨ | 1.08321×1012 ਕਿ.ਮੀ.3 | |||||||||
ਭਾਰ | ੫.੯੭੩੬×1024 kg[1] | |||||||||
ਔਸਤ ਘਣਤਾ | ੫.੫੧੫ g/cm3 | |||||||||
ਭੂ-ਮੱਧ ਰੇਖਾਈ ਸਤਹੀ ਗੁਰੂਤਾ | ੯.੭੮੦੩੨੭ [[ਮੀਟਰ/ਸਕਿੰਟ2]] ੦.੯੯੭੩੨ g | |||||||||
ਨਛੱਤਰੀ ਗੇੜ ਕਾਲ | ੦.੯੯੭੨੬੯੬੮ d ੨੩h ੫੬m ੪.੧੦੦s | |||||||||
ਭੂ-ਮੱਧ ਰੇਖਾਈ ਗੇੜ ਵੇਗ | 1674.4 km/h | |||||||||
ਧੁਰਾ ਝੁਕਾਅ | ੨੩°੨੬'੨੧".4119 | |||||||||
ਪ੍ਰਤਿਬਿੰਬ ਗੁਣਾਂਕ | ੦.੩੬੭ (geometric) ੦.੩੦੬ (ਬਾਂਡ) | |||||||||
ਸਤਹੀ ਤਾਪਮਾਨ |
| |||||||||
ਵਾਯੂਮੰਡਲ | ||||||||||
ਸਤਹੀ ਦਬਾਅ | ੧੦੧.੩੨੫ ਕਿ.ਪਾ. (MSL) | |||||||||
ਬਣਤਰ | ੭੮.੦੮% ਨਾਈਟ੍ਰੋਜਨ (N2) (ਖੁਸ਼ਕ ਹਵਾ) 20.95% ਆਕਸੀਜਨ (O2) ੦.੯੩% ਆਰਗਨ ੦.੦੩੮% ਕਾਰਬਨ ਡਾਈਆਕਸਾਈਡ ਲਗਭਗ ੧% ਵਾਸ਼ਪ (ਜਲਵਾਯੂ ਨਾਲ ਬਦਲਦੀ) |
ਧਰਤੀ (ਚਿੰਨ੍ਹ: ; 1 AU) ਅੰਦਰੂਨੀ ਗ੍ਰਹਿਆਂ ਵਿੱਚੋਂ ਵੱਡਾ ਗ੍ਰਹਿ ਹੈ ਅਤੇ ਸਿਰਫ ਇਸ ਦੇ ਹੀ ਅੰਦਰ ਭੂ-ਵਿਗਿਆਨਕ ਸਰਗਰਮੀ ਚੱਲ ਰਹੀ ਹੈ। ਧਰਤੀ ਦਾ ਵਾਯੂ ਮੰਡਲ ਬਾਕੀ ਗ੍ਰਹਿਆਂ ਤੋਂ ਵੱਖਰਾ ਹੈ, ਕਿਉਂਕਿ ਇਥੇ ੨੧% ਆਕਸੀਜਨ ਮਿਲਦੀ ਹੈ। ਇਸਦਾ ਦਾ ਇੱਕ ਉਪਗ੍ਰਹਿ ਹੈ, ਚੰਦਰਮਾ। ਧਰਤੀ ਨੂੰ ਪ੍ਰਿਥਵੀ, ਪ੍ਰਿਥਵੀ ਗ੍ਰਹਿ ਸੰਸਾਰ, ਅਤੇ ਟੈਰਾ ਨਾਮਾਂ ਨਾਲ ਵੀ ਸੱਦਿਆ ਜਾਂਦਾ ਹੈ। ਕੇਵਲ ਧਰਤੀ ਹੀ ਬ੍ਰਹਿਮੰਡ ਵਿੱਚ ਇੱਕੋ ਇੱਕ ਗਿਆਤ ਗ੍ਰਹਿ ਹੈ, ਜਿਥੇ ਜੀਵਨ ਮਿਲਦਾ ਹੈ। ਮਨੁੱਖ ਸਹਿਤ ਧਰਤੀ ਲੱਖਾਂ ਪ੍ਰਜਾਤੀਆਂ ਦਾ ਘਰ ਹੈ। ਵਿਗਿਆਨਕ ਪ੍ਰਮਾਣਾਂ ਤੋਂ ਸੰਕੇਤ ਮਿਲਦੇ ਹਨ ਕਿ ਇਸ ਗ੍ਰਹਿ ਦਾ ਗਠਨ 4.54 ਅਰਬ ਸਾਲ ਪਹਿਲਾਂ, ਅਤੇ ਉਸਦੀ ਸਤ੍ਹਾ ਉੱਤੇ ਜੀਵਨ ਲਗਭਗ ਇੱਕ ਅਰਬ ਸਾਲ ਪਹਿਲਾਂ, ਵਿਦਮਾਨ ਹੋਇਆ। ਤਦ ਤੋਂ, ਧਰਤੀ ਦੇ ਜੀਵਮੰਡਲ ਨੇ ਗ੍ਰਹਿ ਉੱਤੇ ਪਰਿਆਵਰਣ ਅਤੇ ਹੋਰ ਅਜੈਵਕੀ ਪਰਿਸਥਿਤੀਆਂ ਨੂੰ ਬਦਲ ਦਿੱਤਾ ਹੈ ਅਤੇ ਇਸ ਤਰ੍ਹਾਂ ਵਾਯੂਜੀਵੀ ਜੀਵਾਂ ਦੇ ਪ੍ਰਸਾਰਣ ਨੂੰ, ਨਾਲ ਹੀ ਨਾਲ ਓਜੋਨ ਤਹਿ ਦੇ ਨਿਰਮਾਣ ਅਤੇ ਧਰਤੀ ਦੇ ਚੁੰਬਕੀ ਖੇਤਰ ਨੇ ਨੁਕਸਾਨਦਾਇਕ ਵਿਕਿਰਨਾਂ ਨੂੰ ਰੋਕ ਕੇ ਜਲ ਮੰਡਲ ਤੱਕ ਸੀਮਤ ਜੀਵਨ ਦੇ ਥਲ ਤੱਕ ਪਸਾਰ ਨੂੰ ਸੰਭਵ ਬਣਾਇਆ।
ਜੀਵਨ ਦਾ ਮੂਲ ਸਿਧਾਂਤ[ਸੋਧੋ]
ਸਾਡੀ ਧਰਤੀ ’ਤੇ ਜੀਵਨ 26 ਰਸਾਇਣਕ ਤੱਤਾਂ ਦੇ ਸੁਮੇਲ ਤੋਂ ਬਣਿਆ ਹੈ। ਛੇ ਰਸਾਇਣਕ ਮੂਲਾਂ ਜਿਵੇਂ ਕਾਰਬਨ, ਹਾਈਡਰੋਜਨ, ਨਾਈਟਰੋਜਨ, ਆਕਸੀਜਨ, ਫਾਸਫੋਰਸ ਅਤੇ ਸਲਫਰ ਤੋਂ 95 ਫ਼ੀਸਦੀ ਜੀਵਨ ਬਣਿਆ ਹੈ। ਇਹ ਛੇ ਤੱਤ ਹੀ ਧਰਤੀ ’ਤੇ ਜੀਵਨ ਦੀ ਅਸਲੀ ਮੁੱਢਲੀ ਸੰਰਚਨਾ ਹਨ। ਪਾਣੀ ਅਜਿਹਾ ਘੋਲਕ ਹੈ ਜਿਸ ਦੁਆਰਾ ਕਈ ਜੀਵ ਰਸਾਇਣਕ ਕਿਰਿਆਵਾਂ ਬਣਦੀਆਂ ਹਨ। ਧਰਤੀ ’ਤੇ ਆਕਸੀਜਨ, ਨਾਈਟਰੋਜਨ ਤੇ ਪਾਣੀ ਦੀ ਬਹੁਤਾਤ ਹੈ। ਇੱਕ ਸੈੱਲ ਜੀਵ ਪਹਿਲਾਂ ਪਾਣੀ ਵਿੱਚ ਹੀ ਪੈਦਾ ਹੋਏ ਸਨ। ਉਸ ਤੋਂ ਬਾਅਦ ਦੋ ਸੈਲੇ ਜੀਵ ਤੇ ਫਿਰ ਹੌਲੀ-2 ਹੋਰ ਜੀਵ, ਜਾਨਵਰ ਅਤੇ ਮਨੁੱਖ ਆਦਿ ਬਣੇ।
ਧਰਤੀ ਦੀਆਂ ਪਰਤ[ਸੋਧੋ]
- ਪੇਪੜੀ: ਲਗਪਗ 4 ਬਿਲੀਅਨ ਸਾਲ ਪਹਿਲਾਂ ਧਰਤੀ ਗਰਮ ਗੈਸਾਂ ਅਤੇ ਕਣਾਂ ਦਾ ਗੋਲਾ ਸੀ। ਇਸ ਦੇ ਠੰਢੇ ਹੋਣ ’ਤੇ ਬਾਹਰਲੀ ਪਰਤ ਜੰਮ ਗਈ ਜਿਸ ਨੂੰ ਪੇਪੜੀ ਕਹਿੰਦੇ ਹਨ। ਇਸ ਦੀ ਮੋਟਾਈ 10 ਤੋਂ 100 ਕਿਲੋਮੀਟਰ ਹੈ।
- ਮੈਂਟਲ: ਧਰਤੀ ਦਾ ਅਰਧ-ਵਿਆਸ 6,400 ਕਿਲੋਮੀਟਰ ਹੈ। ਧਰਤੀ ਦੀ ਪੇਪੜੀ ਹੇਠਾਂ ਗਾੜ੍ਹਾ ਪਦਾਰਥ ਹੈ ਜਿਸ ਨੂੰ ਮੈਂਟਲ ਕਹਿੰਦੇ ਹਨ। ਇਸ ਦੀ ਮੋਟਾਈ 2,900 ਕਿਲੋਮੀਟਰ ਹੈ। ਧਰਤੀ ਦੇ ਬਣਨ ਸਮੇਂ ਦੀ ਕਾਫ਼ੀ ਗਰਮੀ ਧਰਤੀ ਅੰਦਰ ਮੌਜੂਦ ਹੈ। ਭਾਰੀ ਤੱਤਾਂ ਦੇ ਅੰਦਰ ਵੱਲ ਅਤੇ ਹਲਕੇ ਤੱਤਾਂ ਦੇ ਬਾਹਰ ਵੱਲ ਜਾਣ ਨਾਲ ਤੱਤਾਂ ਦੀ ਆਪਸੀ ਰਗੜ ਕਾਰਨ ਤਾਪ ਪੈਦਾ ਹੋਇਆ। ਧਰਤੀ ਵਿੱਚ ਰੇਡੀਓ-ਐਕਟਿਵ ਪਦਾਰਥਾਂ ਜਿਵੇਂ ਰੇਡੀਅਮ, ਯੂਰੇਨੀਅਮ, ਥੋਰੀਅਮ 40 ਆਦਿ ਤੱਤਾਂ ਦੇ ਖੈ ਹੋਣ ਨਾਲ ਤਾਪ ਪੈਦਾ ਹੁੰਦਾ ਹੈ। ਇਹ ਤਾਪ ਧਰਤੀ ਨੂੰ ਅੰਦਰੋਂ ਗਰਮ ਰੱਖਦਾ ਹੈ।
- ਕੋਰ: ਧਰਤੀ ਦਾ ਸਭ ਤੋਂ ਅੰਦਰੂਨੀ ਭਾਗ ਕੋਰ ਹੈ। ਇਸ ਦੀਆਂ ਦੋ ਪਰਤਾਂ ਹਨ। ਬਾਹਰਲੀ ਪਰਤ ਤਰਲ ਰੂਪ ਵਿੱਚ ਹੈ। ਇਸ ਦੀ ਮੋਟਾਈ 2,300 ਕਿਲੋਮੀਟਰ ਹੈ। ਅੰਦਰਲੀ ਪਰਤ ਠੋਸ ਹੈ। ਇਸ ਦੀ ਮੋਟਾਈ 1,250 ਕਿਲੋਮੀਟਰ ਹੈ। ਅੰਦਰਲੀ ਕੋਰ ’ਤੇ ਦਬਾਅ ਬਹੁਤ ਜ਼ਿਆਦਾ ਹੈ। ਇਹ ਦਬਾਅ ਤਾਪ ਨੂੰ ਕੋਰ ਤੋਂ ਬਾਹਰ ਨਹੀਂ ਜਾਣ ਦਿੰਦਾ ਜਿਸ ਕਾਰਨ ਕੋਰ ਦਾ ਤਾਪਮਾਨ 6,000 ਡਿਗਰੀ ਸੈਂਟੀਗਰੇਡ ਹੈ। ਇਹ ਤਾਪਮਾਨ ਸੂਰਜ ਦੀ ਬਾਹਰਲੀ ਸਤ੍ਹਾ ਦੇ ਤਾਪਮਾਨ ਦੇ ਬਰਾਬਰ ਹੈ।
ਪਲੇਟ ਦਾ ਨਾਮ | ਖੇਤਰਫਲ 106 km2 |
---|---|
ਪ੍ਰਸ਼ਾਤ ਪਲੇਟ | 103.3 |
ਅਫਰੀਕਨ ਪਲੇਟ | 78.0 |
ਉੱਤਰੀ ਅਮਰੀਕਾ ਪਲੇਟ | 75.9 |
ਯੂਰਪ ਪਲੇਟ | 67.8 |
ਅੰਟਾਰਕਟਿਕ ਪਲੇਟ | 60.9 |
ਹਿੰਦ-ਅਸਟ੍ਰੇਲੀਆ ਪਲੇਟ | 47.2 |
ਦੱਖਣੀ ਅਮਰੀਕਾ ਪਲੇਟ | 43.6 |
ਧਰਤੀ ਦੀ ਕੋਰ ਤੋਂ ਬਾਹਰੀ ਪੇਪੜੀ ਤੱਕ ਦਾ ਚਿੱਤਰ (ਪੈਰਾਨੇ ਮੁਤਾਬਕ ਨਹੀਂ) |
ਡੁਘਾ (ਕਿਲੋਮੀਟਰ) |
ਪਰਤ | ਘਣਤਾ ਗ੍ਰਾਮ/ਸਮ3 |
---|---|---|---|
0–60 | ਲਿਥੋਸਫੀਅਰ | — | |
0–35 | ਪੇਪੜੀ | 2.2–2.9 | |
35–60 | ਮੈਂਟਲ ਉਪਰਲਾ ਭਾਗ | 3.4–4.4 | |
35–2890 | ਮੈਂਟਲ | 3.4–5.6 | |
100–700 | ਅਸਥੇਨੋਸਫੀਅਰ | — | |
2890–5100 | ਉਪਰੀ ਕੋਰ | 9.9–12.2 | |
5100–6378 | ਅੰਦਰੀ ਕੋਰ | 12.8–13.1 |
ਹਵਾਲੇ[ਸੋਧੋ]
ਸੂਰਜ ਮੰਡਲ |
---|
ਸੂਰਜ • ਬੁੱਧ • ਸ਼ੁੱਕਰ • ਪ੍ਰਿਥਵੀ • ਮੰਗਲ • ਬ੍ਰਹਿਸਪਤੀ • ਸ਼ਨੀ • ਯੂਰੇਨਸ • ਵਰੁਣ • ਪਲੂਟੋ • ਸੀਰੀਸ• ਹਉਮੇਆ • ਮਾਕੇਮਾਕੇ • ਐਰਿਸ |
ਗ੍ਰਹਿ • ਬੌਣਾ ਗ੍ਰਹਿ • ਉਪਗ੍ਰਹਿ - ਚੰਦਰਮਾ • ਮੰਗਲ ਦੇ ਉਪਗ੍ਰਹਿ • ਤਾਰਾਨੁਮਾ ਗ੍ਰਹਿ • ਬ੍ਰਹਿਸਪਤੀ ਦੇ ਉਪਗ੍ਰਹਿ • ਸ਼ਨੀ ਦੇ ਉਪਗ੍ਰਹਿ • ਯੂਰੇਨਸ ਦੇ ਉਪਗ੍ਰਹਿ • ਵਰੁਣ ਦੇ ਉਪਗ੍ਰਹਿ • ਯਮ ਦੇ ਉਪਗ੍ਰਹਿ • ਐਰਿਸ ਦੇ ਉਪਗ੍ਰਹਿ |
ਛੋਟੀਆਂ ਵਸਤੂਆਂ: ਉਲਕਾ • ਤਾਰਾਨੁਮਾ ਗ੍ਰਹਿ (ਤਾਰਾਨੁਮਾ ਗ੍ਰਹਿ ਘੇਰਾ ) • ਕਿੰਨਰ • ਵਰੁਣ-ਪਾਰ ਵਸਤੂਆਂ (ਕਾਈਪਰ ਘੇਰਾ/ਬਿਖਰਿਆ ਚੱਕਰ ) • ਧੂਮਕੇਤੂ (ਔਰਟ ਬੱਦਲ) • ਉੱਡਣ ਤਸ਼ਤਰੀ • ਸੂਰਜ ਗ੍ਰਹਿਣ • ਚੰਦ ਗ੍ਰਹਿਣ |