ਕੂਕੀਜ਼ ਅਤੇ ਹੋਰ ਸਟੋਰੇਜ ਟੈਕਨਾਲੋਜੀਆਂ

ਕੂਕੀਜ਼ ਵੈੱਬ ਬ੍ਰਾਉਜ਼ਰਾਂ 'ਤੇ ਜਾਣਕਾਰੀ ਨੂੰ ਸਟੋਰ ਕਰਨ ਲਈ ਵਰਤੇ ਜਾਂਦੇ ਟੈਕਸਟ ਦੇ ਛੋਟੇ ਟੁਕੜੇ ਹੁੰਦੇ ਹਨ। ਕੂਕੀਜ਼ ਦੀ ਵਰਤੋਂ ਕੰਪਿਊਟਰਾਂ, ਫ਼ੋਨਾਂ ਅਤੇ ਹੋਰ ਡਿਵਾਈਸਾਂ 'ਤੇ ਪਛਾਣਕਰਤਾਵਾਂ ਅਤੇ ਹੋਰ ਜਾਣਕਾਰੀ ਨੂੰ ਸਟੋਰ ਕਰਨ ਅਤੇ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ। ਹੋਰ ਟੈਕਨਾਲੋਜੀਆਂ, ਤੁਹਾਡੇ ਵੈੱਬ ਬ੍ਰਾਉਜ਼ਰ ਜਾਂ ਡਿਵਾਈਸ 'ਤੇ ਸਾਡੇ ਵੱਲੋਂ ਸਟੋਰ ਕੀਤੇ ਡੇਟਾ ਸਮੇਤ, ਤੁਹਾਡੀ ਡਿਵਾਈਸ ਅਤੇ ਹੋਰ ਸਾਫ਼ਟਵੇਅਰ ਨਾਲ ਸੰਬੰਧਿਤ ਪਛਾਣਕਰਤਾਵਾਂ ਨੂੰ ਵੀ ਸਮਾਨ ਉਦੇਸ਼ਾਂ ਲਈ ਵਰਤਿਆ ਜਾਂਦਾ ਹੈ। ਇਸ ਨੀਤੀ ਵਿੱਚ, ਅਸੀਂ ਇਹਨਾਂ ਸਾਰੀਆਂ ਟੈਕਨਾਲੋਜੀਆਂ ਨੂੰ “ਕੂਕੀਜ਼” ਕਹਿੰਦੇ ਹਾਂ।

ਅਸੀਂ ਕੂਕੀਜ਼ ਦੀ ਵਰਤੋਂ ਕਰਦੇ ਹਾਂ ਜੇਕਰ ਤੁਹਾਡਾ ਕੋਈ Facebook ਖਾਤਾ ਹੁੰਦਾ ਹੈ, Facebook ਉਤਪਾਦਾਂ ਨੂੰ ਵਰਤਦੇ ਹੋ, ਜਿਸ ਵਿੱਚ ਸਾਡੀ ਵੈੱਬਸਾਈਟ ਅਤੇ ਐਪਾਂ ਸ਼ਾਮਲ ਹੁੰਦੀਆਂ ਹਨ, ਜਾਂ ਹੋਰ ਵੈੱਬਸਾਈਟਾਂ 'ਤੇ ਜਾਂਦੇ ਹੋ ਜੋ Facebook ਉਤਪਾਦਾਂ (ਪਸੰਦ ਕਰੋ ਬਟਨ ਜਾਂ ਹੋਰ Facebook ਟੈਕਨਾਲੋਜੀਆਂ ਸਮੇਤ) ਦੀ ਵਰਤੋਂ ਕਰਦੀਆਂ ਹਨ। ਕੂਕੀਜ਼ Facebook ਨੂੰ ਤੁਹਾਡੇ ਲਈ Facebook ਉਤਪਾਦਾਂ ਨੂੰ ਪੇਸ਼ ਕਰਨ ਲਈ ਅਤੇ ਤੁਹਾਡੇ ਬਾਰੇ ਸਾਡੇ ਵੱਲੋਂ ਇਕੱਤਰ ਕੀਤੀ ਜਾਂਦੀ ਜਾਣਕਾਰੀ, ਜਿਸ ਵਿੱਚ ਤੁਹਾਡੇ ਵੱਲੋਂ ਹੋਰ ਵੈੱਬਸਾਈਟਾਂ ਅਤੇ ਐਪਾਂ ਦੀ ਕੀਤੀ ਜਾਂਦੀ ਵਰਤੋਂ ਸ਼ਾਮਲ ਹੈ, ਭਾਵੇਂ ਕਿ ਤੁਸੀਂ ਰਜਿਸਟਰ ਜਾਂ ਲੌਗ ਇਨ ਕੀਤਾ ਹੋਵੇ ਜਾਂ ਨਹੀਂ, ਨੂੰ ਸਮਝਣ ਦੇ ਲਈ ਸਮਰੱਥ ਬਣਾਉਂਦੀਆਂ ਹਨ।

ਇਹ ਨੀਤੀ ਦੱਸਦੀ ਹੈ ਕਿ ਅਸੀਂ ਕੂਕੀਜ਼ ਦੀ ਵਰਤੋਂ ਕਿਵੇਂ ਕਰਦੇ ਹਾਂ ਅਤੇ ਤੁਹਾਡੀਆਂ ਚੋਣਾਂ ਕੀ ਹਨ । ਇਸ ਨੀਤੀ ਵਿੱਚ ਦੱਸੇ ਗਏ ਤੋਂ ਇਲਾਵਾ, ਡੇਟਾ ਨੀਤੀ ਸਾਡੇ ਵੱਲੋਂ ਕੂਕੀਜ਼ ਰਾਹੀਂ ਇਕੱਤਰ ਕੀਤੇ ਡੇਟਾ ‘ਤੇ ਸਾਡੀ ਪ੍ਰਕਿਰਿਆ ‘ਤੇ ਵੀ ਲਾਗੂ ਹੋਵੇਗੀ।

ਅਸੀਂ ਕੂਕੀਜ਼ ਦੀ ਵਰਤੋਂ ਕਿਉਂ ਕਰਦੇ ਹਾਂ?

ਕੂਕੀਜ਼ Facebook ਉਤਪਾਦਾਂ ਨੂੰ ਪ੍ਰਦਾਨ ਕਰਨ, ਸੁਰੱਖਿਅਤ ਕਰਨ ਅਤੇ ਉਨ੍ਹਾਂ ਵਿੱਚ ਸੁਧਾਰ ਕਰਨ ਵਿੱਚ ਸਾਡੀ ਮਦਦ ਕਰਦੀਆਂ ਹਨ, ਜਿਵੇਂ ਕਿ ਸਮੱਗਰੀ ਨੂੰ ਵਿਅਕਤੀਗਤ ਬਣਾਉਣਾ, ਇਸ਼ਤਿਹਾਰਾਂ ਨੂੰ ਉਚਿਤ ਬਣਾਉਣਾ ਅਤੇ ਮਾਪਣਾ, ਅਤੇ ਵਧੇਰਾ ਸੁਰੱਖਿਅਤ ਅਨੁਭਵ ਪ੍ਰਦਾਨ ਕਰਨਾ। ਸਾਡੇ ਵੱਲੋਂ ਵਰਤੀਆਂ ਜਾਂਦੀਆਂ ਕੂਕੀਜ਼ ਵਿੱਚ ਸੈਸ਼ਨ ਕੂਕੀਜ਼ ਸ਼ਾਮਲ ਹੁੰਦੀਆਂ ਹਨ, ਜੋ ਤੁਹਾਡੇ ਵੱਲੋਂ ਬ੍ਰਾਉਜ਼ਰ ਬੰਦ ਕਰਨ 'ਤੇ ਮਿਟਾ ਦਿੱਤੀਆਂ ਜਾਂਦੀਆਂ ਹਨ ਅਤੇ ਸਥਿਰ ਕੂਕੀਜ਼, ਜੋ ਕਿ ਮਿਆਦ ਸਮਾਪਤੀ ਤੱਕ ਜਾਂ ਤੁਹਾਡੇ ਵੱਲੋਂ ਮਿਟਾਏ ਜਾਣ ਤੱਕ ਤੁਹਾਡੇ ਬ੍ਰਾਉਜ਼ਰ 'ਤੇ ਰਹਿੰਦੀਆਂ ਹਨ। ਹਾਲਾਂਕਿ ਸਾਡੇ ਵੱਲੋਂ ਵਰਤੀਆਂ ਜਾਂਦੀਆਂ ਕੂਕੀਜ਼ ਸਮੇਂ-ਦਰ-ਸਮੇਂ ਬਦਲ ਸਕਦੀਆਂ ਹਨ, ਜਦ ਅਸੀਂ Facebook ਉਤਪਾਦਾਂ ਵਿੱਚ ਸੁਧਾਰ ਕਰਦੇ ਹਾਂ ਅਤੇ ਉਹਨਾਂ ਨੂੰ ਅੱਪਡੇਟ ਕਰਦੇ ਹਾਂ, ਅਸੀਂ ਉਹਨਾਂ ਨੂੰ ਹੇਠ ਲਿਖੇ ਉਦੇਸ਼ਾਂ ਲਈ ਵਰਤਦੇ ਹਾਂ:
ਪ੍ਰਮਾਣਿਕਤਾ
ਅਸੀਂ ਕੂਕੀਜ਼ ਦੀ ਵਰਤੋਂ ਤੁਹਾਡੇ ਖਾਤੇ ਦੀ ਪੁਸ਼ਟੀ ਕਰਨ ਲਈ ਕਰਦੇ ਹਾਂ ਅਤੇ ਇਹ ਨਿਰਧਾਰਤ ਕਰਦੇ ਹਾਂ ਕਿ ਤੁਸੀਂ ਕਦੋਂ ਲੌਗ ਇਨ ਕੀਤਾ ਹੈ, ਤਾਂਕਿ ਅਸੀਂ ਤੁਹਾਡੇ ਲਈ Facebook ਉਤਪਾਦਾਂ ਨੂੰ ਐਕਸੈਸ ਕਰਨਾ ਅਸਾਨ ਬਣਾ ਸਕੀਏ ਅਤੇ ਤੁਹਾਡੇ ਲਈ ਢੁਕਵੇਂ ਅਨੁਭਵ ਅਤੇ ਵਿਸ਼ੇਸ਼ਤਾਵਾਂ ਦਿਖਾ ਸਕੀਏ ।
ਉਦਾਹਰਨ ਲਈ: ਅਸੀਂ ਤੁਹਾਡੇ ਵੱਲੋਂ Facebook ਪੇਜਾਂ ਵਿਚਕਾਰ ਨੈਵੀਗੇਟ ਕਰਦੇ ਸਮੇਂ ਤੁਹਾਨੂੰ ਲੌਗ ਇਨ ਰੱਖਣ ਲਈ ਕੂਕੀਜ਼ ਦੀ ਵਰਤੋਂ ਕਰਦੇ ਹਾਂ। ਕੂਕੀਜ਼ ਸਾਨੂੰ ਤੁਹਾਡੇ ਬ੍ਰਾਉਜ਼ਰ ਨੂੰ ਯਾਦ ਕਰਨ ਵਿੱਚ ਵੀ ਮਦਦ ਕਰਦੀਆਂ ਹਨ ਤਾਂ ਜੋ ਤੁਹਾਨੂੰ ਵਾਰ-ਵਾਰ Facebook ਵਿੱਚ ਲੌਗ ਇਨ ਕਰਨ ਦੀ ਕੋਈ ਲੋੜ ਨਾ ਪਵੇ ਅਤੇ ਤੁਸੀਂ Facebook ਵਿੱਚ ਤੀਜੀ ਧਿਰ ਦੀਆਂ ਐਪਾਂ ਅਤੇ ਵੈੱਬਸਾਈਟਾਂ ਰਾਹੀਂ ਹੋਰ ਆਸਾਨੀ ਨਾਲ ਲੌਗ ਇਨ ਕਰ ਸਕੋ। ਉਦਾਹਰਣ ਲਈ, ਅਸੀਂ ਇਸ ਉਦੇਸ਼ ਲਈ ਵੀ “c_user” ਅਤੇ “xs” ਕੂਕੀਜ਼ ਵਰਤਦੇ ਹਾਂ, ਜਿਨ੍ਹਾਂ ਦੀ ਮਿਆਦ 365 ਦਿਨ ਹੁੰਦੀ ਹੈ।
ਸੁਰੱਖਿਆ, ਸਾਈਟ ਅਤੇ ਉਤਪਾਦ ਅਖੰਡਤਾ
ਅਸੀਂ ਤੁਹਾਡੇ ਅਕਾਊਂਟ, ਡੇਟਾ ਅਤੇ Facebook ਉਤਪਾਦਾਂ ਨੂੰ ਸੁਰੱਖਿਅਤ ਅਤੇ ਸੰਕਟਮੁਕਤ ਰੱਖਣ ਵਿੱਚ ਸਾਡੀ ਮਦਦ ਕਰਨ ਲਈ ਕੂਕੀਜ਼ ਦੀ ਵਰਤੋਂ ਕਰਦੇ ਹਾਂ।
ਉਦਾਹਰਨ ਲਈ: ਕੂਕੀਜ਼ ਵਾਧੂ ਸੁਰੱਖਿਆ ਮਾਪਦੰਡਾਂ ਨੂੰ ਪਛਾਣਨ ਅਤੇ ਲਾਗੂ ਕਰਨ ਵਿੱਚ ਸਾਡੀ ਮਦਦ ਕਰ ਸਕਦੀਆਂ ਹਨ ਜਦੋਂ ਕੋਈ ਵਿਅਕਤੀ ਬਿਨਾਂ ਕਿਸੇ ਅਧਿਕਾਰ ਦੇ Facebook ਅਕਾਊਂਟ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਦਾ ਹੋਵੇ, ਜਿਵੇਂ ਕਿ, ਵੱਖ-ਵੱਖ ਪਾਸਵਰਡਾਂ ਦਾ ਤੇਜ਼ੀ ਨਾਲ ਅਨੁਮਾਨ ਲਗਾ ਕੇ। ਅਸੀਂ ਕੂਕੀਜ਼ ਨੂੰ ਜਾਣਕਾਰੀ ਸਟੋਰ ਕਰਨ ਲਈ ਵੀ ਵਰਤਦੇ ਹਾਂ ਜੋ ਕਿ ਤੁਹਾਡੇ ਵੱਲੋਂ ਪਾਸਵਰਡ ਭੁੱਲ ਜਾਣ ਦੀ ਸੂਰਤ ਵਿੱਚ ਤੁਹਾਡੇ ਖਾਤੇ ਨੂੰ ਪੁਨਰ ਪ੍ਰਾਪਤ ਕਰਨ ਜਾਂ ਜੇ ਤੁਸੀਂ ਸਾਨੂੰ ਦੱਸਦੇ ਹੋ ਕਿ ਤੁਹਾਡਾ ਖਾਤਾ ਹੈਕ ਕੀਤਾ ਗਿਆ ਹੈ ਤਾਂ ਵਾਧੂ ਪ੍ਰਮਾਣਿਕਤਾ ਲੈਣ ਦੀ ਆਗਿਆ ਦਿੰਦੀ ਹੈ। ਉਦਾਹਰਣ ਲਈ ਇਸ ਵਿੱਚ ਸਾਡੀਆਂ “sb” ਅਤੇ “dbln” ਕੂਕੀਜ਼ ਸ਼ਾਮਲ ਹਨ, ਜੋ ਸਾਨੂੰ ਤੁਹਾਡੇ ਬ੍ਰਾਉਜ਼ਰ ਨੂੰ ਸੁਰੱਖਿਅਤ ਤੌਰ 'ਤੇ ਪਛਾਣਨ ਦੇ ਯੋਗ ਬਣਾਉਂਦੀਆਂ ਹਨ।
ਅਸੀਂ ਉਨ੍ਹਾਂ ਗਤੀਵਿਧੀਆਂ ਨਾਲ ਨਜਿੱਠਣ ਲਈ ਕੂਕੀਜ਼ ਦੀ ਵਰਤੋਂ ਕਰਦੇ ਹਾਂ ਜੋ ਸਾਡੀਆਂ ਨੀਤੀਆਂ ਦੀ ਉਲੰਘਣਾ ਕਰਨ ਜਾਂ Facebook ਉਤਪਾਦਾਂ ਨੂੰ ਪ੍ਰਦਾਨ ਕਰਨ ਦੀ ਸਾਡੀ ਯੋਗਤਾ ਨੂੰ ਘਟਾ ਦੇਣ।
ਉਦਾਹਰਨ ਲਈ: ਕੂਕੀਜ਼ ਸਾਨੂੰ ਉਹਨਾਂ ਕੰਪਿਊਟਰਾਂ, ਜੋ ਵੱਡੀ ਗਿਣਤੀ ਵਿੱਚ ਫਰਜ਼ੀ Facebook ਅਕਾਊਂਟ ਬਣਾਉਣ ਲਈ ਵਰਤੇ ਜਾਂਦੇ ਹਨ, ਦੀ ਪਛਾਣ ਕਰਨ ਦੇ ਯੋਗ ਬਣਾ ਕੇ ਸਪੈਮ ਅਤੇ ਫ਼ਿਸ਼ਿੰਗ ਹਮਲਿਆਂ ਨਾਲ ਲੜਨ ਵਿੱਚ ਮਦਦ ਕਰਦੀਆਂ ਹਨ । ਅਸੀਂ ਮਾਲਵੇਅਰ ਨਾਲ ਪ੍ਰਭਾਵਿਤ ਕੰਪਿਊਟਰਾਂ ਨੂੰ ਪਛਾਣਨ ਲਈ ਵੀ ਕੂਕੀਜ਼ ਦੀ ਵਰਤੋਂ ਕਰਦੇ ਹਾਂ ਅਤੇ ਉਨ੍ਹਾਂ ਨੂੰ ਹੋਰ ਨੁਕਸਾਨ ਪਹੁੰਚਾਉਣ ਤੋਂ ਰੋਕਣ ਲਈ ਕਦਮ ਚੁੱਕਦੇ ਹਾਂ। ਉਦਾਹਰਣ ਲਈ ਸਾਡੀ “csrf” ਕੂਕੀ “cross-site request forgery” ਹਮਲਿਆਂ ਨੂੰ ਰੋਕਣ ਵਿੱਚ ਸਾਡੀ ਮਦਦ ਕਰਦੀ ਹੈ। ਕੂਕੀਜ਼ ਸਾਨੂੰ ਨਾਬਾਲਗ ਲੋਕਾਂ ਨੂੰ Facebook ਖਾਤਿਆਂ ਲਈ ਰਜਿਸਟਰ ਕਰਨ ਤੋਂ ਰੋਕਣ ਵਿੱਚ ਵੀ ਮਦਦ ਕਰਦੀਆਂ ਹਨ।
ਇਸ਼ਤਿਹਾਰਬਾਜ਼ੀ, ਸਿਫ਼ਾਰਸ਼ਾਂ, ਇਨਸਾਈਟ ਅਤੇ ਮੁਲਾਂਕਣ
ਅਸੀਂ,ਆਪਣੀ ਮਦਦ ਲਈ, ਕੂਕੀਜ਼ ਦੀ ਵਰਤੋਂ ਇਸ਼ਤਿਹਾਰ ਦਿਖਾਉਣ ਲਈ,ਅਤੇ ਵਪਾਰਾਂ ਅਤੇ ਹੋਰ ਸੰਸਥਾਵਾਂ ਦੀਆਂ ਸਿਫ਼ਾਰਸ਼ਾਂ ਅਜਿਹੇ ਲੋਕਾਂ ਵਾਸਤੇ ਕਰਨ ਲਈ ਜੋ ਉਨ੍ਹਾਂ ਦੇ ਉਤਪਾਦਾਂ,ਸੇਵਾਵਾਂ ਜਾਂ ਉਨ੍ਹਾਂ ਦੇ ਪ੍ਰਚਾਰ ਵਿੱਚ ਦਿਲਚਸਪੀ ਰਖ ਸਕਦੇ ਹੌਣ, ਕਰਦੇ ਹਾਂ।
ਉਦਾਹਰਨ ਲਈ: ਕੂਕੀਜ਼ ਵਰਤਣ ਨਾਲ ਸਾਨੂੰ ਉਨ੍ਹਾਂ ਲੋਕਾਂ ਨੂੰ ਇਸ਼ਤਿਹਾਰ ਦੇਣ ਵਿੱਚ ਜਿਨ੍ਹਾਂ ਨੇ ਪਹਿਲਾਂ ਕਿਸੇ ਵਪਾਰ ਦੀ ਵੈੱਬਸਾਈਟ 'ਤੇ ਜਾ ਕੇ, ਉਸਦੇ ਉਤਪਾਦਾਂ ਨੂੰ ਖਰੀਦਿਆ ਜਾਂ ਉਸਦੀਆਂ ਐਪਾਂ ਦੀ ਵਰਤੋਂ ਕੀਤੀ ਹੋਵੇ, ਅਤੇ ਉਸ ਗਤੀਵਿਧੀ ਦੇ ਆਧਾਰ 'ਤੇ ਉਤਪਾਦਾਂ ਅਤੇ ਸੇਵਾਵਾਂ ਦੀ ਸਿਫ਼ਾਰਸ਼ ਕਰਨ ਵਿੱਚ ਮਦਦ ਮਿਲਦੀ ਹੈ । ਕੂਕੀਜ਼ ਸਾਨੂੰ ਕਿਸੇ ਇਸ਼ਤਿਹਾਰ ਨੂੰ ਦੇਖੇ ਜਾਣ ਦੀ ਗਿਣਤੀ ਨੂੰ ਸੀਮਿਤ ਕਰਨ ਦੀ ਇਜਾਜ਼ਤ ਵੀ ਦਿੰਦੀਆਂ ਹਨ ਤਾਂ ਕਿ ਤੁਹਾਨੂੰ ਇੱਕੋ ਇਸ਼ਤਿਹਾਰ ਵਾਰ-ਵਾਰ ਨਾ ਦੇਖਣਾ ਪਵੇ। ਉਦਾਹਰਣ ਲਈ, “fr” ਕੂਕੀ,ਜਿਸਦੀ ਮਿਆਦ 90 ਦਿਨਾਂ ਦੀ ਹੁੰਦੀ ਹੈ, ਦੀ ਵਰਤੋਂ ਇਸ਼ਤਿਹਾਰਾਂ ਨੂੰ ਪ੍ਰਦਾਨ ਕਰਨ, ਮੁਲਾਂਕਣ ਕਰਨ ਅਤੇ ਹੋਰ ਪ੍ਰਸੰਗਿਕ ਬਣਾਉਣ ਲਈ ਕੀਤੀ ਜਾਂਦੀ ਹੈ।
ਅਸੀਂ Facebook ਉਤਪਾਦਾਂ ਦੀ ਵਰਤੋਂ ਕਰਨ ਵਾਲੇ ਵਪਾਰਾਂ ਦੇ ਲਈ ਇਸ਼ਤਿਹਾਰ ਮੁਹਿੰਮਾਂ ਦੀ ਕਾਰਗੁਜ਼ਾਰੀ ਨੂੰ ਮਾਪਣ ਵਿੱਚ ਮਦਦ ਲਈ ਵੀ ਕੂਕੀਜ਼ ਦੀ ਵਰਤੋਂ ਕਰਦੇ ਹਾਂ।
ਉਦਾਹਰਨ ਲਈ: ਅਸੀਂ ਇਸ਼ਤਿਹਾਰ ਦਿਖਾਏ ਜਾਣ ਦੀ ਸੰਖਿਆ ਦੀ ਗਣਨਾ ਕਰਨ ਲਈ ਅਤੇ ਉਨ੍ਹਾਂ ਇਸ਼ਤਿਹਾਰਾਂ ਦੀ ਲਾਗਤ ਦੀ ਗਣਨਾ ਕਰਨ ਲਈ ਕੂਕੀਜ਼ ਦੀ ਵਰਤੋਂ ਕਰਦੇ ਹਾਂ। ਅਸੀਂ ਇਸਦਾ ਮੁਲਾਂਕਣ ਕਰਨ ਲਈ ਵੀ ਕੂਕੀਜ਼ ਦੀ ਵਰਤੋਂ ਕਰਦੇ ਹਾਂ ਕਿ ਲੋਕ ਅਜਿਹਾ ਕਿੰਨੀ ਕੁ ਵਾਰ ਕਰਦੇ ਹਨ, ਜਿਵੇਂ ਕਿ ਇਸ਼ਤਿਹਾਰ ਦੇਖਣ ਤੋਂ ਬਾਅਦ ਖਰੀਦਦਾਰੀ ਕਰਨਾ। ਉਦਾਹਰਣ ਲਈ, ਇਹ "_fbp" ਕੂਕੀ ਇਸ਼ਤਿਹਾਰਬਾਜ਼ੀ ਅਤੇ ਸਾਈਟ ਵਿਸ਼ਲੇਸ਼ਣਾਤਮਕ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ਾਂ ਲਈ ਬ੍ਰਾਉਜ਼ਰ ਦੀ ਪਛਾਣ ਕਰਦੀ ਹੈ ਅਤੇ ਇਸਦੀ ਮਿਆਦ 90 ਦਿਨ ਹੈ।
ਕੂਕੀਜ਼ ਸਾਡੀ ਇੱਕੋ ਵਿਅਕਤੀ ਵੱਲੋਂ ਵਰਤੋਂ ਕੀਤੇ ਗਏ ਵਿਭਿੰਨ ਬ੍ਰਾਉਜ਼ਰਾਂ ਅਤੇ ਡਿਵਾਈਸਾਂ ਵਿੱਚ ਇਸ਼ਤਿਹਾਰ ਦੇਣ ਅਤੇ ਮਾਪਣ ਵਿੱਚ ਮਦਦ ਕਰਦੀਆਂ ਹਨ।
ਉਦਾਹਰਨ ਲਈ: ਅਸੀਂ ਕੂਕੀਜ਼ ਦੀ ਵਰਤੋਂ ਤੁਹਾਡੇ ਵੱਲੋਂ ਵਰਤੀਆਂ ਜਾਣ ਵਾਲੀਆਂ ਵਿਭਿੰਨ ਡਿਵਾਈਸਾਂ ਵਿੱਚ ਇੱਕੋ ਹੀ ਇਸ਼ਤਿਹਾਰ ਨੂੰ ਵਾਰ-ਵਾਰ ਦੇਖੇ ਜਾਣ ਨੂੰ ਰੋਕਣ ਲਈ ਕਰ ਸਕਦੇ ਹਾਂ।
ਕੂਕੀਜ਼ ਸਾਨੂੰ ਉਨ੍ਹਾਂ ਲੋਕਾਂ ਬਾਰੇ ਇਨਸਾਈਟਸ ਪ੍ਰਦਾਨ ਕਰਨ ਦੀ ਵੀ ਮਦਦ ਦਿੰਦੀਆਂ ਹਨ, ਜੋ Facebook ਉਤਪਾਦਾਂ ਦੀ ਵਰਤੋਂ ਕਰਦੇ ਹਨ, ਨਾਲ ਹੀ, ਜੋ ਲੋਕ Facebook ਉਤਪਾਦਾਂ ਦੀ ਵਰਤੋਂ ਕਰਦੇ ਸਾਡੇ ਇਸ਼ਤਿਹਾਰਸਾਜਾਂ ਅਤੇ ਵਪਾਰਾਂ ਦੇ ਇਸ਼ਤਿਹਾਰਾਂ, ਵੈੱਬਸਾਈਟਾਂ ਅਤੇ ਐਪਾਂ ਨਾਲ ਇੰਟਰੈਕਟ ਕਰਦੇ ਹਨ।
ਉਦਾਹਰਨ ਲਈ: ਅਸੀਂ ਵਪਾਰਾਂ ਨੂੰ ਉਨ੍ਹਾਂ ਲੋਕਾਂ ਦੀਆਂ ਕਿਸਮਾਂ ਨੂੰ ਸਮਝਣ ਵਿੱਚ ਮਦਦ ਕਰਨ ਲਈ ਕੂਕੀਜ਼ ਦੀ ਵਰਤੋਂ ਕਰਦੇ ਹਾਂ ਜੋ ਉਹਨਾਂ ਦੇ Facebook ਪੇਜ ਨੂੰ ਪਸੰਦ ਕਰਦੇ ਹਨ ਜਾਂ ਉਹਨਾਂ ਦੀਆਂ ਐਪਾਂ ਦੀ ਵਰਤੋਂ ਕਰਦੇ ਹਨ, ਤਾਂਕਿ ਉਹ ਆਪਣੇ ਗਾਹਕਾਂ ਦੇ ਲਈ ਦਿਲਚਸਪੀ ਵਧਾਉਣ ਦੀਆਂ ਸੰਭਾਵਨਾਵਾਂ ਵਾਲੀ ਵਧੇਰੇ ਸੰਬੰਧਿਤ ਸਮੱਗਰੀ ਪ੍ਰਦਾਨ ਕਰ ਸਕਣ ਅਤੇ ਵਿਸ਼ੇਸ਼ਤਾਵਾਂ ਨੂੰ ਵਿਕਸਿਤ ਕਰ ਸਕਣ।
ਅਸੀਂ ਅਜਿਹੀਆਂ ਕੂਕੀਜ਼, ਜਿਵੇਂ ਕਿ ਸਾਡੀ “oo” ਕੂਕੀ, ਜਿਸਦੀ ਮਿਆਦ ਪੰਜ ਸਾਲ ਹੁੰਦੀ ਹੈ, ਦੀ ਵਰਤੋਂ ਤੀਜੀ ਧਿਰ ਦੀਆਂ ਵੈੱਬਸਾਈਟਾਂ 'ਤੇ ਤੁਹਾਡੀ ਗਤੀਵਿਧੀ ਦੇ ਆਧਾਰ 'ਤੇ Facebook ਤੋਂ ਇਸ਼ਤਿਹਾਰਾਂ ਨੂੰ ਦੇਖਣ ਦੀ ਚੋਣ ਨੂੰ ਬੰਦ ਕਰਨ ਵਿੱਚ ਮਦਦ ਕਰਨ ਲਈ ਵੀ ਕਰਦੇ ਹਾਂ। ਸਾਨੂੰ ਪ੍ਰਾਪਤ ਹੋਣ ਵਾਲੀ ਜਾਣਕਾਰੀ ਦੇ ਬਾਰੇ ਵਿੱਚ ਹੋਰ ਜਾਣੋ, ਅਸੀਂ ਕਿਸ ਤਰ੍ਹਾਂ ਫ਼ੈਸਲਾ ਲੈਂਦੇ ਹਾਂ ਕਿ ਤੁਹਾਨੂੰ ਕਿਹੜੇ ਇਸ਼ਤਿਹਾਰ Facebook ਉਤਪਾਦਾਂ 'ਤੇ ਅਤੇ ਕਿਹੜੇ ਉਹਨਾਂ ਤੋਂ ਬਾਹਰ ਦਿਖਾਏ ਜਾਣੇ ਚਾਹੀਦੇ ਹਨ ਅਤੇ ਤੁਹਾਡੇ ਲਈ ਕਿਹੜੇ ਕੰਟਰੋਲ ਉਪਲਬਧ ਹੋਣੇ ਚਾਹੀਦੇ ਹਨ।
ਸਾਈਟ ਦੇ ਫ਼ੀਚਰ ਅਤੇ ਸੇਵਾਵਾਂ
ਅਸੀਂ ਕੂਕੀਜ਼ ਦੀ ਵਰਤੋਂ ਉਸ ਕਾਰਜਾਤਮਿਕਤਾ ਨੂੰ ਸਮਰੱਥ ਬਣਾਉਣ ਲਈ ਕਰਦੇ ਹਾਂ, ਜੋ Facebook ਉਤਪਾਦਾਂ ਨੂੰ ਪ੍ਰਦਾਨ ਕਰਨ ਵਿੱਚ ਸਾਡੀ ਮਦਦ ਕਰਦੀ ਹੈ।
ਉਦਾਹਰਨ ਲਈ: ਕੂਕੀਜ਼ ਸਿਫ਼ਾਰਿਸ਼ਾਂ ਨੂੰ ਸਟੋਰ ਕਰਨ, ਜਦੋਂ ਤੁਸੀਂ Facebook ਉਤਪਾਦਾਂ ਦੀ ਸਮੱਗਰੀ ਨੂੰ ਦੇਖਦੇ ਜਾਂ ਇੰਟਰੈਕਟ ਕਰਦੇ ਹੋ ਇਸ ਬਾਰੇ ਜਾਣਨ ਅਤੇ ਤੁਹਾਨੂੰ ਅਨੁਕੂਲਿਤ ਸਮੱਗਰੀ ਅਤੇ ਅਨੁਭਵ ਪ੍ਰਦਾਨ ਕਰਨ ਵਿੱਚ ਮਦਦ ਕਰਦੀਆਂ ਹਨ। ਉਦਾਹਰਣ ਲਈ, ਕੂਕੀਜ਼ ਦੀ ਵਰਤੌ ਨਾਲ ਅਸੀ ਤੁਹਾਨੂੰ ਅਤੇ ਹੋਰ ਲੋਕਾਂ ਦੇ ਲਈ ਸੁਝਾਅ ਦੇ ਸਕਦੇ ਹਾਂ ਅਤੇ ਤੀਜੀ-ਧਿਰ ਦੀਆਂ ਸਾਈਟਾਂ,ਜੋ ਸਾਡੇ ਸੋਸ਼ਲ ਪਲੱਗ-ਇਨ ਰੱਖਦੀਆਂ ਹਨ'ਤੇ ਸਮੱਗਰੀ ਨੂੰ ਅਨੁਕੂਲ ਬਣਾ ਸਕਦੇ ਹਾਂ। ਜੇਕਰ ਤੁਸੀਂ ਪੇਜ ਐਡਮਿਨ ਹੋ, ਤਾਂ ਕੂਕੀਜ਼ ਤੁਹਾਨੂੰ ਆਪਣੇ ਨਿੱਜੀ Facebook ਖਾਤੇ ਅਤੇ ਪੇਜ ਤੋਂ ਪੋਸਟ ਕਰਨ ਵਿੱਚ ਸਵਿੱਚ ਕਰਨ ਲਈ ਮਦਦ ਕਰਦਿਆਂ ਹਨ। ਅਸੀਂ Messenger ਚੈਟ ਵਿੰਡੋ ਦੀ ਤੁਹਾਡੀ ਵਰਤੋਂ ਦਾ ਸਮਰਥਨ ਕਰਨ ਲਈ ਕੂਕੀਜ਼ ਨੂੰ ਵਰਤਦੇ ਹਾਂ ਜਿਵੇਂ ਕਿ ਸ਼ੈਸ਼ਨ-ਆਧਾਰਿਤ “presence” ਕੂਕੀ।
ਅਸੀਂ ਤੁਹਾਡੇ ਸਥਾਨ ਨਾਲ ਸੰਬੰਧਿਤ ਸਮੱਗਰੀ ਪ੍ਰਦਾਨ ਕਰਨ ਵਿੱਚ ਮਦਦ ਦੇ ਲਈ ਵੀ ਕੂਕੀਜ਼ ਦੀ ਵਰਤੋਂ ਕਰਦੇ ਹਾਂ।
ਉਦਾਹਰਨ ਲਈ: ਅਸੀਂ ਇੱਕ ਕੂਕੀ ਵਿੱਚ, ਜਿਸਨੂੰ ਤੁਹਾਡੇ ਬ੍ਰਾਉਜ਼ਰ ਜਾਂ ਡਿਵਾਈਸ 'ਤੇ ਰੱਖਿਆ ਜਾਂਦਾ ਹੈ, ਜਾਣਕਾਰੀ ਸਟੌਰ ਕਰਦੇ ਹਾਂ ਤਾਂਕਿ ਤੁਸੀਂ ਸਾਈਟ ਨੂੰ ਆਪਣੀ ਪਸੰਦੀਦਾ ਭਾਸ਼ਾ ਵਿੱਚ ਦੇਖੋਗੇ।
ਕਾਰਗੁਜ਼ਾਰੀ
ਅਸੀਂ ਤੁਹਾਨੂੰ ਵੱਦ ਤੋਂ ਵੱਦ ਬਿਹਤਰੀਨ ਅਨੁਭਵ ਪ੍ਰਦਾਨ ਕਰਨ ਲਈ ਕੂਕੀਜ਼ ਦੀ ਵਰਤੋਂ ਕਰਦੇ ਹਾਂ।
ਉਦਾਹਰਨ ਲਈ: ਕੂਕੀਜ਼ ਸਾਨੂੰ ਸਰਵਰਾਂ ਦੇ ਵਿੱਚ ਟ੍ਰੈਫ਼ਿਕ ਦਾ ਰੂਟ ਬਣਾਉਣ ਅਤੇ Facebook ਉਤਪਾਦ ਵਿਭਿੰਨ ਲੋਕਾਂ ਲਈ ਕਿੰਨੀ ਜਲਦੀ ਲੋਡ ਹੁੰਦੇ ਹਨ ਇਸ ਬਾਰੇ ਸਮਝਣ ਵਿੱਚ ਮਦਦ ਕਰਦੀਆਂ ਹਨ। ਕੂਕੀਜ਼ ਸਾਨੂੰ ਤੁਹਾਡੀ ਸਕ੍ਰੀਨ ਅਤੇ ਵਿੰਡੋਜ਼ ਦੇ ਅਨੁਪਾਤ ਅਤੇ ਮਾਪਾਂ ਨੂੰ ਰਿਕਾਰਡ ਕਰਨ ਵਿੱਚ ਅਤੇ ਇਹ ਜਾਣਨ ਵਿੱਚ ਕਿ ਕੀ ਤੁਸੀਂ ਉੱਚ-ਕੰਟ੍ਰਾਸਟ ਮੋਡ ਨੂੰ ਸਮਰੱਥ ਕੀਤਾ ਹੈ ਕਿ ਨਹੀਂ, ਮਦਦ ਵੀ ਕਰਦੀਆਂ ਹਨ, ਤਾਂ ਜੋ ਅਸੀਂ ਆਪਣੀਆਂ ਸਾਈਟਾਂ ਅਤੇ ਐਪਾਂ ਨੂੰ ਸਹੀ ਤਰੀਕੇ ਨਾਲ ਪੇਸ਼ ਕਰ ਸਕੀਏ। ਉਦਾਹਰਣ ਲਈ, ਅਸੀਂ “dpr” ਅਤੇ “wd” ਕੂਕੀਜ਼ ਸੈੱਟ ਕੀਤੀਆਂ ਹਨ, ਜਿਨ੍ਹਾਂ ਦੀ ਮਿਆਦ 7 ਦਿਨ ਹੁੰਦੀ ਹੈ, ਇਨ੍ਹਾਂ ਨੂੰ ਸ਼ਾਮਲ ਕਰਨ ਦਾ ਉਦੇਸ਼ ਤੁਹਾਡੀ ਡਿਵਾਈਸ ਦੀ ਸਕ੍ਰੀਨ ਲਈ ਅਨੁਕੂਲ ਅਨੁਭਵ ਦੇਣਾ ਹੈ।
ਵਿਸ਼ਲੇਸ਼ਣ ਅਤੇ ਖੋਜ
ਅਸੀਂ ਕੂਕੀਜ਼ ਦੀ ਵਰਤੋਂ ਬਿਹਤਰ ਸਮਝਣ ਲਈ ਕਰਦੇ ਹਾਂ ਕਿ ਲੋਕ Facebook ਉਤਪਾਦਾਂ ਦੀ ਵਰਤੋਂ ਕਿਵੇਂ ਕਰਦੇ ਹਨ ਤਾਂ ਕਿ ਅਸੀਂ ਉਨ੍ਹਾਂ ਨੂੰ ਸੁਧਾਰ ਸਕੀਏ।
ਉਦਾਹਰਨ ਲਈ: ਕੂਕੀਜ਼ ਸਾਨੂੰ ਇਹ ਸਮਝਣ ਵਿੱਚ ਮਦਦ ਕਰ ਸਕਦੀਆਂ ਹਨ ਕਿ ਲੋਕ Facebook ਸੇਵਾ ਦੀ ਵਰਤੋਂ ਕਿਵੇਂ ਕਰਦੇ ਹਨ, ਵਿਸ਼ਲੇਸ਼ਣ ਕਰਦੀਆਂ ਹਨ ਕਿ Facebook ਉਤਪਾਦਾਂ ਦੇ ਕਿਹੜੇ ਹਿੱਸੇ ਲੋਕਾਂ ਨੂੰ ਸਭ ਤੋਂ ਵੱਧ ਲਾਹੇਵੰਦ ਅਤੇ ਦਿਲਚਸਪ ਲੱਗਦੇ ਹਨ ਅਤੇ ਪਤਾ ਕਰਦੀਆਂ ਹਨ ਕਿ ਕਿਹੜੀਆਂ ਵਿਸ਼ੇਸ਼ਤਾਵਾਂ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ।
ਤੀਜੀ ਧਿਰ ਦੀਆਂ ਵੈੱਬਸਾਈਟਾਂ ਅਤੇ ਐਪਾਂ
ਸਾਡੇ ਵਪਾਰਕ ਸਹਿਭਾਗੀ ਆਪਣੀਆਂ ਵੈੱਬਸਾਈਟਾਂ ਦੇ ਡੋਮੇਨਾਂ ਵਿੱਚ ਸੈੱਟ ਕੂਕੀਜ਼ ਤੋਂ Facebook ਨਾਲ ਜਾਣਕਾਰੀ ਸਾਂਝੀ ਕਰਨਾ ਵੀ ਚੁਣ ਸਕਦੇ ਹਨ, ਭਾਵੇ ਤੁਹਾਡੇ ਕੋਲ Facebook ਅਕਾਊਂਟ ਹੈ ਜਾਂ ਨਹੀਂ ਜਾਂ ਲੌਗ ਇਨ ਹੋ ਜਾਂ ਨਹੀਂ। ਖਾਸ ਤੌਰ 'ਤੇ, _fbc ਜਾਂ _fbp ਨਾਮਕ ਕੂਕੀਜ਼ ਉਸ Facebook ਬਿਜ਼ਨੈੱਸ ਪਾਰਟਨਰ ਦੇ ਡੋਮੇਨ 'ਤੇ ਸੈੱਟ ਕੀਤੀਆਂ ਹੋ ਸਕਦੀਆਂ ਹਨ ਜਿਸ ਦੀ ਸਾਈਟ 'ਤੇ ਤੁਸੀਂ ਜਾ ਰਹੇ ਹੋ। Facebook ਦੇ ਆਪਣੇ ਡੋਮੇਨਾਂ 'ਤੇ ਸੈੱਟ ਕੂਕੀਜ਼ ਤੋਂ ਉਲਟ, ਇਹ ਕੂਕੀਜ਼ Facebook ਵੱਲੋਂ ਪਹੁੰਚਯੋਗ ਨਹੀਂ ਹੁੰਦੀਆਂ ਜਦੋਂ ਤੁਸੀਂ ਉਨ੍ਹਾਂ ਨੂੰ ਸੈੱਟ ਕੀਤੀ ਸਾਈਟ ਦੀ ਬਜਾਏ ਕਿਸੇ ਹੋਰ ਸਾਈਟ 'ਤੇ ਹੁੰਦੇ ਹੋ, ਸਮੇਤ ਜਦੋਂ ਤੁਸੀਂ ਸਾਡੇ ਕਿਸੇ ਇੱਕ ਡੋਮੇਨ 'ਤੇ ਹੁੰਦੇ ਹੋ। ਉਹ Facebook ਦੇ ਆਪਣੇ ਡੋਮੇਨ ਵਿੱਚ ਸੈੱਟ ਕੂਕੀਜ਼ ਵਜੋਂ ਸਮਾਨ ਉਦੇਸ਼ਾਂ ਦੀ ਪੂਰਤੀ ਕਰਦੀਆਂ ਹਨ, ਜੋ ਹਨ ਸਮੱਗਰੀ (ਇਸ਼ਤਿਹਾਰ ਸਮੇਤ) ਨੂੰ ਵਿਅਕਤੀਗਤ ਬਣਾਉਣਾ, ਇਸ਼ਤਿਹਾਰਾਂ ਦਾ ਮੁਲਾਂਕਣ ਕਰਨਾ, ਵਿਸ਼ਲੇਸ਼ਣ ਅਤੇ ਵਧੇਰਾ ਸੁਰੱਖਿਅਤ ਅਨੁਭਵ ਪ੍ਰਦਾਨ ਕਰਨਾ, ਜਿਵੇਂ ਕਿ ਸਾਡੀ ਇਸ ਕੂਕੀਜ਼ ਨੀਤੀ ਵਿੱਚ ਨਿਰਧਾਰਿਤ ਹੈ।

ਅਸੀਂ ਕੂਕੀਜ਼ ਦੀ ਵਰਤੋਂ ਕਿੱਥੇ ਕਰਦੇ ਹਾਂ?

ਅਸੀਂ ਤੁਹਾਡੇ ਕੰਪਿਊਟਰ ਜਾਂ ਡਿਵਾਈਸ 'ਤੇ ਕੂਕੀਜ਼ ਨੂੰ ਰੱਖ ਸਕਦੇ ਹਾਂ ਅਤੇ ਕੂਕੀਜ਼ ਵਿੱਚ ਸਟੋਰ ਕੀਤੀ ਜਾਣਕਾਰੀ ਨੂੰ ਪ੍ਰਾਪਤ ਕਰ ਸਕਦੇ ਹਾਂ, ਜਦੋਂ ਤੁਸੀਂ ਵਰਤੋਂ ਕਰਦੇ ਹੋ ਜਾਂ ਇਹ ਵਿਜ਼ਿਟ ਕਰਦੇ ਹੋ:

  • Facebook ਕੰਪਨੀਆਂ ਦੇ ਹੋਰ ਮੈਂਬਰਾਂ ਵੱਲੋਂ ਪ੍ਰਦਾਨ ਕੀਤੇ ਉਤਪਾਦ; ਅਤੇ
  • Facebook ਉਤਪਾਦਾਂ ਦੀ ਵਰਤੋਂ ਕਰਦੀਆਂ ਹੋਰ ਕੰਪਨੀਆਂ ਵੱਲੋਂ ਪ੍ਰਦਾਨ ਕੀਤੀਆਂ ਵੈੱਬਸਾਈਟਾਂ ਅਤੇ ਐਪਾਂ ਜਿੰਨ੍ਹਾਂ ਵਿੱਚ ਉਹ ਕੰਪਨੀਆਂ ਵੀ ਸ਼ਾਮਲ ਹਨ ਜੋ ਆਪਣੀਆਂ ਵੈੱਬਸਾਈਟਾਂ ਅਤੇ ਐਪਾਂ ਵਿੱਚ Facebook ਟੈਕਨਾਲੋਜੀਆਂ ਨੂੰ ਸ਼ਾਮਲ ਕਰਦੀਆਂ ਹਨ। Facebook ਕੂਕੀਜ਼ ਦੀ ਵਰਤੋਂ ਕਰਦਾ ਹੈ ਅਤੇ ਜਦੋਂ ਤੁਸੀਂ ਉਨ੍ਹਾਂ ਸਾਈਟਾਂ ਅਤੇ ਐਪਾਂ 'ਤੇ ਜਾਂਦੇ ਹੋ ਤਾਂ ਜਾਣਕਾਰੀ ਪ੍ਰਾਪਤ ਕਰਦਾ ਹੈ, ਜਿਸ ਵਿੱਚ ਡਿਵਾਈਸ ਜਾਣਕਾਰੀ ਅਤੇ ਤੁਹਾਡੀ ਗਤੀਵਿਧੀ ਬਾਰੇ ਜਾਣਕਾਰੀ ਸ਼ਾਮਲ ਹੁੰਦੀ ਹੈ, ਤੁਹਾਡੀ ਕਿਸੇ ਵੀ ਅਗਲੇਰੀ ਕਾਰਵਾਈ ਤੋਂ ਬਿਨਾਂ। ਇਹ ਵਾਪਰਦਾ ਹੈ ਭਾਵੇਂ ਤੁਹਾਡਾ Facebook ਖਾਤਾ ਹੈ ਜਾਂ ਨਹੀਂ ਜਾਂ ਲੌਗ ਇਨ ਹੋਵੋਂ ਜਾਂ ਨਹੀਂ।

ਕੀ ਦੂਜੀਆਂ ਕੰਪਨੀਆਂ Facebook ਉਤਪਾਦਾਂ ਦੇ ਨਾਲ ਸੰਬੰਧਿਤ ਕੂਕੀਜ਼ ਦੀ ਵਰਤੋਂ ਕਰਦੀਆਂ ਹਨ?

ਹਾਂ, ਦੂਜੀਆਂ ਕੰਪਨੀਆਂ ਸਾਨੂੰ ਇਸ਼ਤਿਹਾਰਬਾਜ਼ੀ, ਮੁਲਾਂਕਣ, ਮਾਰਕੀਟਿੰਗ ਅਤੇ ਵਿਸ਼ਲੇਸ਼ਣ ਸੇਵਾਵਾਂ ਅਤੇ ਤੁਹਾਡੇ ਲਈ ਕੁਝ ਫ਼ੀਚਰ ਪ੍ਰਦਾਨ ਕਰਨ ਲਈ ਅਤੇ ਸਾਡੀਆਂ ਸੇਵਾਵਾਂ ਵਿੱਚ ਸੁਧਾਰ ਕਰਨ ਲਈ Facebook ਉਤਪਾਦਾਂ ‘ਤੇ ਕੂਕੀਜ਼ ਵਰਤਦੀਆਂ ਹਨ।

ਉਦਾਹਰਣ ਵਜੋਂ, ਹੋਰ ਕੰਪਨੀਆਂ ਦੀਆਂ ਕੂਕੀਜ਼, Facebook ਤੋਂ ਬਾਹਰ ਇਸਤਿਹਾਰ ਉਚਿਤ ਬਣਾਉਣ ਵਿੱਚ ਮਦਦ ਕਰਦੀਆਂ ਹਨ, ਉਨ੍ਹਾਂ ਦੀ ਕਾਰਗੁਜ਼ਾਰੀ ਅਤੇ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਕਰਦੀਆਂ ਹਨ, ਅਤੇ ਮਾਰਕੀਟਿੰਗ ਅਤੇ ਵਿਸ਼ਲੇਸ਼ਣ ਵਿੱਚ ਸਹਿਯੋਗ ਕਰਦੀਆਂ ਹਨ। ਫੇਸਬੁੱਕ ਉਤਪਾਦਾਂ 'ਤੇ ਕੁਝ ਫ਼ੀਚਰ ਕੰਮ ਕਰਨ ਲਈ ਦੂਜੀਆਂ ਕੰਪਨੀਆਂ ਦੀਆਂ ਕੂਕੀਜ਼ ਦੀ ਵਰਤੋਂ ਕਰਦੇ ਹਨ, ਉਦਾਹਰਣ ਲਈ, ਕੁਝ ਨਕਸ਼ੇ, ਭੁਗਤਾਨ ਅਤੇ ਸੁਰੱਖਿਆ ਫ਼ੀਚਰ। ਹੋਰ ਜਾਣੋ Facebook ਉਤਪਾਦਾਂ 'ਤੇ ਕੂਕੀਜ਼ ਦੀ ਵਰਤੋਂ ਕਰਦੀਆਂ ਕੰਪਨੀਆਂ ਬਾਰੇ

ਤੀਜੀ ਧਿਰ ਦੀਆਂ ਕੰਪਨੀਆਂ ਵੀ Facebook ਉਤਪਾਦਾਂ ਨਾਲ ਸੰਬੰਧਿਤ ਆਪਣੀਆਂ ਸਾਈਟਾਂ ਅਤੇ ਐਪਾਂ 'ਤੇ ਕੂਕੀਜ਼ ਦੀ ਵਰਤੋਂ ਕਰਦੀਆਂ ਹਨ। ਇਹ ਸਮਝਣ ਲਈ ਕਿ ਦੂਜੀਆਂ ਕੰਪਨੀਆਂ ਕੂਕੀਜ਼ ਦੀ ਵਰਤੋਂ ਕਿਵੇਂ ਕਰਦੀਆਂ ਹਨ, ਕਿਰਪਾ ਕਰਕੇ ਉਨ੍ਹਾਂ ਦੀਆਂ ਨੀਤੀਆਂ ਦੀ ਸਮੀਖਿਆ ਕਰੋ।

ਤੁਸੀਂ ਆਪਣੀ ਜਾਣਕਾਰੀ ਕਿਵੇਂ ਕੰਟਰੋਲ ਕਰ ਸਕਦੇ ਹੋ?

ਅਸੀਂ ਸਮੱਗਰੀ ਅਤੇ ਸੇਵਾਵਾਂ ਨੂੰ ਵਿਅਕਤੀਗਤ ਅਤੇ ਬਿਹਤਰ ਬਣਾਉਣ, ਸੁਰੱਖਿਅਤ ਅਨੁਭਵ ਪ੍ਰਦਾਨ ਕਰਨ ਵਿੱਚ ਮਦਦ ਲਈ ਅਤੇ Facebook 'ਤੇ ਅਤੇ ਇਸ ਤੋਂ ਬਾਹਰ ਤੁਹਾਨੂੰ ਉਪਯੋਗੀ ਅਤੇ ਪ੍ਰਸੰਗਿਕ ਇਸ਼ਤਿਹਾਰ ਦਿਖਾਉਣ ਲਈ ਕੂਕੀਜ਼ ਦੀ ਵਰਤੋਂ ਕਰਦੇ ਹਾਂ। ਤੁਹਾਨੂੰ ਇਸ਼ਤਿਹਾਰ ਅਤੇ ਹੋਰ ਵੀ ਬਹੁਤ ਕੁਝ ਦਿਖਾਉਣ ਲਈ ਅਸੀਂ ਡੇਟਾ ਦੀ ਵਰਤੋਂ ਕਿਵੇਂ ਕਰਦੇ ਹਾਂ ਇਸ 'ਤੇ ਤੁਸੀਂ ਹੇਠਾਂ ਦਰਸਾਏ ਗਏ ਟੂਲਸ ਦੀ ਵਰਤੋਂ ਕਰਕੇ ਕੰਟਰੋਲ ਕਰ ਸਕਦੇ ਹੋ।
ਜੇਕਰ ਤੁਹਾਡਾ ਕੋਈ Facebook ਖਾਤਾ ਹੈ ਤਾਂ:
  • ਤੁਸੀਂ ਇਹ ਜਾਣਨ ਲਈ ਆਪਣੀਆਂ ਇਸ਼ਤਿਹਾਰ ਦੀਆਂ ਤਰਜੀਹਾਂ ਦੀ ਵਰਤੋਂ ਕਰ ਸਕਦੇ ਹੋ ਕਿ ਤੁਸੀਂ ਕਿਉਂ ਕੋਈ ਵਿਸ਼ੇਸ਼ ਇਸ਼ਤਿਹਾਰ ਦੇਖ ਰਹੇ ਹੋ ਅਤੇ ਇਸ ਗੱਲ ਨੂੰ ਕੰਟਰੋਲ ਕਰਨ ਲਈ ਕਿ ਤੁਹਾਨੂੰ ਇਸ਼ਤਿਹਾਰ ਦਿਖਾਉਣ ਲਈ ਸਾਡੇ ਵੱਲੋਂ ਇਕੱਤਰ ਕੀਤੀ ਜਾਣਕਾਰੀ ਨੂੰ ਅਸੀਂ ਕਿਵੇਂ ਵਰਤਦੇ ਹਾਂ।
  • ਤੁਹਾਨੂੰ ਬਿਹਤਰ ਇਸ਼ਤਿਹਾਰ ਦਿਖਾਉਣ ਲਈ, ਅਸੀਂ ਉਸ ਡੇਟਾ ਦੀ ਵਰਤੋਂ ਕਰਦੇ ਹਾਂ ਜੋ ਇਸ਼ਤਿਹਾਰਸਾਜ ਅਤੇ ਹੋਰ ਪਾਰਟਨਰ ਵੈੱਬਸਾਈਟਾਂ ਅਤੇ ਐਪਾਂ ਸਮੇਤ, Facebook ਕੰਪਨੀ ਉਤਪਾਦਾਂ ਤੋਂ ਬਾਹਰ ਦੀ ਤੁਹਾਡੀ ਗਤੀਵਿਧੀ ਬਾਰੇ ਸਾਨੂੰ ਪ੍ਰਦਾਨ ਕਰਦੇ ਹਨ। ਤੁਸੀਂ ਆਪਣੀਆਂ ਇਸ਼ਤਿਹਾਰ ਸੈਟਿੰਗਾਂ ਵਿੱਚ ਇਹ ਨਿਯੰਤਰਣ ਕਰ ਸਕਦੇ ਹੋ ਕਿ ਅਸੀਂ ਤੁਹਾਨੂੰ ਇਸ਼ਤਿਹਾਰ ਦਿਖਾਉਣ ਲਈ ਇਸ ਡੇਟਾ ਦੀ ਵਰਤੋਂ ਕਰੀਏ ਜਾਂ ਨਹੀਂ।
  • Facebook Audience Network ਇਸ਼ਤਿਹਾਰਸਾਜਾਂ ਲਈ Facebook ਕੰਪਨੀ ਉਤਪਾਦਾਂ ਤੋਂ ਬਾਹਰ ਤੁਹਾਨੂੰ ਐਪਾਂ ਅਤੇ ਵੈੱਬਸਾਈਟਾਂ ਵਿੱਚ ਇਸ਼ਤਿਹਾਰ ਦਿਖਾਉਣ ਦਾ ਇੱਕ ਤਰੀਕਾ ਹੈ। Audience Network ਦੇ ਤਰੀਕਿਆਂ ਵਿੱਚੋਂ ਇੱਕ ਇਹ ਹੈ ਕਿ ਤੁਹਾਡੀਆਂ ਇਸ਼ਤਿਹਾਰ ਦੀਆਂ ਤਰਜੀਹਾਂ ਦੀ ਵਰਤੋਂ ਕਰਕੇ ਉਹ ਸੰਬੰਧਿਤ ਇਸ਼ਤਿਹਾਰ ਦਿਖਾਉਂਦਾ ਹੈ, ਜਿਨ੍ਹਾਂ ਨੂੰ ਦੇਖਣ ਵਿੱਚ ਤੁਹਾਡੀ ਦਿਲਚਸਪੀ ਹੋ ਸਕਦੀ ਹੈ। ਤੁਸੀਂ ਆਪਣੀਆਂ ਇਸ਼ਤਿਹਾਰ ਸੈਟਿੰਗਾਂ ਵਿੱਚ ਇਸਨੂੰ ਨਿਯੰਤਰਿਤ ਕਰ ਸਕਦੇ ਹੋ।
  • ਤੁਸੀਂ ਆਪਣੀ Facebook ਤੋਂ ਬਾਹਰ ਦੀ ਗਤੀਵਿਧੀ ਦੀ ਸਮੀਖਿਆ ਕਰ ਸਕਦੇ ਹੋ, ਜੋ ਉਸ ਗਤੀਵਿਧੀ ਦਾ ਸਾਰ ਹੈ ਜਿਸਨੂੰ ਵਪਾਰ ਅਤੇ ਸੰਸਥਾਵਾਂ ਉਨ੍ਹਾਂ ਨਾਲ ਤੁਹਾਡੀ ਗੱਲਬਾਤ ਨੂੰ ਸਾਡੇ ਨਾਲ ਸਾਂਝਾ ਕਰਦੀਆਂ ਹਨ, ਜਿਵੇਂ ਕਿ ਉਨ੍ਹਾਂ ਦੀਆਂ ਐਪਾਂ ਜਾਂ ਵੈੱਬਸਾਈਟਾਂ 'ਤੇ ਜਾਣਾ। ਉਹ ਸਾਡੇ ਨਾਲ ਇਸ ਜਾਣਕਾਰੀ ਨੂੰ ਸਾਂਝਾ ਕਰਨ ਲਈ Facebook Pixel ਵਰਗੇ ਸਾਡੇ ਬਿਜ਼ਨੈੱਸ ਟੂਲ ਦੀ ਵਰਤੋਂ ਕਰਦੇ ਹਨ। ਇਸ ਨਾਲ ਅਜਿਹੀਆਂ ਚੀਜ਼ਾਂ ਕਰਨ ਵਿੱਚ ਸਾਨੂੰ ਮਦਦ ਮਿਲਦੀ ਹੈ ਜਿਵੇਂ ਕਿ Facebook 'ਤੇ ਤੁਹਾਨੂੰ ਵਧੇਰੇ ਵਿਅਕਤੀਗਤ ਅਨੁਭਵ ਦੇਣਾ। Facebook ਤੋਂ ਬਾਹਰਲੀ ਗਤੀਵਿਧੀ, ਇਸਨੂੰ ਵਰਤਣ ਦੇ ਤਰੀਕੇ, ਅਤੇ ਤੁਸੀਂ ਇਸਨੂੰ ਕਿਵੇਂ ਪ੍ਰਬੰਧਿਤ ਕਰ ਸਕਦੇ ਹੋ, ਇਸ ਬਾਰੇ ਹੋਰ ਜਾਣੋ।
ਹਰ ਕੋਈ:
ਤੁਸੀਂ US ਵਿੱਚ ਡਿਜੀਟਲ ਐਡਵਰਟਾਈਜ਼ਿੰਗ ਅਲਾਇੰਸ, ਕਨੇਡਾ ਵਿੱਚ ਡਿਜੀਟਲ ਐਡਵਰਟਾਈਜ਼ਿੰਗ ਅਲਾਇੰਸ ਆਫ਼ ਕੈਨੇਡਾ , ਜਾਂ ਯੂਰੋਪ ਵਿੱਚ ਯੂਰੋਪੀਅਨ ਇੰਟਰੈਕਟਿਵ ਡਿਜੀਟਲ ਐਡਵਰਟਾਈਜ਼ਿੰਗ ਅਲਾਇੰਸ ਜਾਂ ਆਪਣੀਆਂ ਮੋਬਾਈਲ ਡਿਵਾਈਸ ਸੈਟਿੰਗਾਂ ਰਾਹੀਂ, ਜਿੱਥੇ ਇਹ ਉਪਲਬਧ ਹੋਵਣ, Android, iOS 13 ਜਾਂ iOS ਦੇ ਪੁਰਾਣੇ ਵਰਜਨ ਦੀ ਵਰਤੋਂ ਕਰਕੇ, Facebook ਅਤੇ ਹੋਰ ਭਾਗੀਦਾਰ ਕੰਪਨੀਆਂ ਤੋਂ ਆਨਲਾਈਨ ਦਿਲਚਸਪੀ-ਆਧਾਰਿਤ ਇਸ਼ਤਿਹਾਰਾਂ ਨੂੰ ਦੇਖਣ ਦੀ ਚੋਣ ਨੂੰ ਰੱਦ ਕਰ ਸਕਦੇ ਹੋ । ਕਿਰਪਾ ਕਰਕੇ ਧਿਆਨ ਦਿਓ ਕਿ ਇਸ਼ਤਿਹਾਰ ਬਲੌਕਰ ਅਤੇ ਟੂਲ ਜੋ ਸਾਡੀ ਕੂਕੀ ਵਰਤੋਂ 'ਤੇ ਪਾਬੰਦੀ ਲਗਾਉਂਦੇ ਹਨ ਉਹ ਇਨ੍ਹਾਂ ਕੰਟਰੋਲਾਂ ਵਿੱਚ ਦਖ਼ਲ ਦੇ ਸਕਦੇ ਹਨ।
ਆਨਲਾਈਨ ਇਸ਼ਤਿਹਾਰਬਾਜੀ ਬਾਰੇ ਹੋਰ ਜਾਣਕਾਰੀ:
ਜਿੰਨ੍ਹਾਂ ਇਸ਼ਤਿਹਾਰਬਾਜੀ ਕੰਪਨੀਆਂ ਨਾਲ ਅਸੀਂ ਕੰਮ ਕਰਦੇ ਹਾਂ ਉਹ ਆਮ ਤੌਰ 'ਤੇ ਆਪਣੀਆਂ ਸੇਵਾਵਾਂ ਦੇ ਹਿੱਸੇ ਵਜੋਂ ਕੂਕੀਜ਼ ਅਤੇ ਸਮਾਨ ਟੈਕਨਾਲੋਜੀਆਂ ਦੀ ਵਰਤੋਂ ਕਰਦੀਆਂ ਹਨ। ਇਸ ਬਾਰੇ ਹੋਰ ਜਾਣਨ ਲਈ ਕਿ ਕਿਵੇਂ ਇਸ਼ਤਿਹਾਰਸਾਜ ਆਮ ਤੌਰ 'ਤੇ ਕੂਕੀਜ਼ ਅਤੇ ਉਨ੍ਹਾਂ ਦੁਆਰਾ ਦਿੱਤੇ ਗਏ ਵਿਕਲਪਾਂ ਦੀ ਵਰਤੋਂ ਕਰਦੇ ਹਨ, ਤੁਸੀਂ ਹੇਠਾਂ ਦਿੱਤੇ ਸਰੋਤਾਂ ਦੀ ਸਮੀਖਿਆ ਕਰ ਸਕਦੇ ਹੋ:
ਬ੍ਰਾਉਜ਼ਰ ਕੂਕੀ ਕੰਟਰੋਲ:
ਇਸ ਤੋਂ ਇਲਾਵਾ, ਤੁਹਾਡਾ ਬ੍ਰਾਉਜ਼ਰ ਜਾਂ ਡਿਵਾਈਸ ਅਜਿਹੀਆਂ ਸੈਟਿੰਗਾਂ ਦੀ ਪੇਸ਼ਕਸ਼ ਕਰ ਸਕਦੇ ਹਨ ਜੋ ਕਿ ਤੁਹਾਨੂੰ ਇਸ ਦੇ ਯੌਗ ਬਣਾੳਦਿਆਂ ਹਨ ਕਿ ਬ੍ਰਾਉਜ਼ਰ ਕੂਕੀਜ਼ ਨੂੰ ਸੈੱਟ ਕਰਨਾ ਚੁਣਨਾ ਹੈ ਜਾਂ ਉਨ੍ਹਾਂ ਨੂੰ ਮਿਟਾਉਣਾ ਹੈ। ਇਹ ਕੰਟਰੋਲ ਹਰ ਬ੍ਰਾਉਜ਼ਰ ਲਈ ਵੱਖਰੇ ਹੋ ਸਕਦੇ ਹਨ ਅਤੇ ਨਿਰਮਾਤਾ ਕਿਸੇ ਵੀ ਸਮੇਂ ਉਪਲਬਧ ਸੈਟਿੰਗਾਂ ਅਤੇ ਉਨ੍ਹਾਂ ਦੇ ਕੰਮ ਕਰਨ ਦੇ ਢੰਗ ਨੂੰ ਵੀ ਬਦਲ ਸਕਦੇ ਹਨ। 23 ਜੂਨ 2021 ਤੋਂ, ਤੁਹਾਨੂੰ ਹੇਠਾਂ ਦਿੱਤੇ ਲਿੰਕਾਂ 'ਤੇ ਪ੍ਰਸਿੱਧ ਬ੍ਰਾਉਜ਼ਰਾਂ ਵੱਲੋਂ ਪੇਸ਼ ਕੀਤੇ ਜਾਣ ਵਾਲੇ ਕੰਟਰੋਲਾਂ ਸੰਬੰਧੀ ਹੋਰ ਜਾਣਕਾਰੀ ਮਿਲ ਸਕਦੀ ਹੈ। ਜੇਕਰ ਤੁਸੀਂ ਬ੍ਰਾਉਜ਼ਰ ਕੂਕੀ ਦੀ ਵਰਤੋਂ ਨੂੰ ਅਸਮਰੱਥ ਕਰਦੇ ਹੋ ਤਾਂ Facebook ਉਤਪਾਦਾਂ ਦੇ ਕੁਝ ਹਿੱਸੇ ਸਹੀ ਢੰਗ ਨਾਲ ਕੰਮ ਨਹੀਂ ਕਰਨਗੇ। ਕਿਰਪਾ ਕਰਕੇ ਧਿਆਨ ਰੱਖੋ ਕਿ ਇਹ ਕੰਟਰੋਲ ਉਨ੍ਹਾਂ ਕੰਟਰੋਲਾਂ ਤੋਂ ਵੱਖਰੇ ਹਨ ਜੋ Facebook ਤੁਹਾਨੂੰ ਪੇਸ਼ ਕਰਦਾ ਹੈ।


ਪਿਛਲੇ ਸੰਸ਼ੋਧਨ ਦੀ ਮਿਤੀ: 23 ਜੂਨ 2021