ਮੈਂ ਪਾਰਟਨਰਾਂ ਵੱਲੋਂ ਮੇਰੀ ਗਤੀਵਿਧੀ ਬਾਰੇ ਡੇਟਾ ਦੇ ਆਧਾਰ 'ਤੇ ਮੈਨੂੰ Facebook 'ਤੇ ਇਸ਼ਤਿਹਾਰ ਦਿਖਾਏ ਜਾਣ ਦੇ ਤਰੀਕੇ ਕਿਵੇਂ ਵਿਵਸਥਿਤ ਕਰ ਸਕਦਾ/ਦੀ ਹਾਂ?

ਤੁਹਾਨੂੰ ਵਧੇਰੇ ਪ੍ਰਸੰਗਿਕ ਇਸ਼ਤਿਹਾਰ ਦਿਖਾਉਣ ਲਈ, ਅਸੀਂ ਇਸ਼ਤਿਹਾਰਸਾਜਾਂ ਅਤੇ ਦੂਜੇ ਪਾਰਟਨਰਾਂ ਵੱਲੋਂ ਉਹਨਾਂ ਦੀਆਂ ਵੈੱਬਸਾਈਟਾਂ ਅਤੇ ਐਪਾਂ 'ਤੇ ਤੁਹਾਡੀ ਗਤੀਵਿਧੀ ਬਾਰੇ ਸਾਨੂੰ ਪ੍ਰਦਾਨ ਕੀਤਾ ਡੇਟਾ ਪ੍ਰਾਪਤ ਕਰਦੇ ਹਾਂ ਅਤੇ ਇਸਨੂੰ ਵਰਤਦੇ ਹਾਂ, ਇਸ ਡੇਟਾ ਵਿੱਚ ਤੁਹਾਡੀ ਖਰੀਦਾਂ ਵਰਗੀਆਂ ਕੁਝ ਆਫ਼ਲਾਈਨ ਅੰਤਰਕਿਰਿਆਵਾਂ ਵੀ ਸ਼ਾਮਲ ਹਨ। ਉਦਾਹਰਨ ਲਈ, ਅਸੀਂ ਤੁਹਾਨੂੰ ਕਿਸੇ ਕੱਪੜਿਆਂ ਦੀ ਵੈੱਬਸਾਈਟ 'ਤੇ ਤੁਹਾਡੀ ਵਿਜ਼ਿਟ ਦੇ ਆਧਾਰ 'ਤੇ ਕਿਸੇ ਸ਼ਰਟ ਲਈ ਇਸ਼ਤਿਹਾਰ ਦਿਖਾ ਸਕਦੇ ਹਾਂ।
ਤੁਸੀਂ ਆਪਣੀਆਂ ਇਸ਼ਤਿਹਾਰ ਦੀਆਂ ਤਰਜੀਹਾਂ ਵਿੱਚ ਪਾਰਟਨਰਾਂ ਵੱਲੋਂ ਤੁਹਾਡੀ ਗਤੀਵਿਧੀ ਬਾਰੇ ਡੇਟਾ ਰਾਹੀਂ ਇਸਨੂੰ ਕੰਟਰੋਲ ਕਰ ਸਕਦੇ ਹੋ, ਕਿ ਕੀ ਤੁਹਾਨੂੰ Facebook ਤੋਂ ਬਾਹਰਲੀ ਆਪਣੀ ਗਤੀਵਿਧੀ ਦੇ ਆਧਾਰ 'ਤੇ ਇਸ਼ਤਿਹਾਰ ਦਿਖਾਈ ਦੇਣ ਜਾਂ ਨਾ।
ਇਸ ਸੈਟਿੰਗ ਨੂੰ ਦੇਖਣ ਅਤੇ ਵਿਵਸਥਿਤ ਕਰਨ ਲਈ:
  1. Facebook ਦੇ ਬਿਲਕੁਲ ਉੱਪਰ ਸੱਜੇ ਪਾਸੇ account 'ਤੇ ਕਲਿੱਕ ਕਰੋ।
  2. ਸੈਟਿੰਗਾਂ ਅਤੇ ਗੋਪਨੀਯਤਾ ਨੂੰ ਚੁਣੋ ਅਤੇ ਫਿਰ ਸੈਟਿੰਗਾਂ 'ਤੇ ਕਲਿੱਕ ਕਰੋ।
  3. ਹੇਠਾਂ ਵੱਲ ਸਕ੍ਰੋਲ ਕਰਕੇ ਖੱਬੇ ਪਾਸੇ ਵਾਲੇ ਮੀਨੂ ਵਿੱਚ ਇਸ਼ਤਿਹਾਰ ‘ਤੇ ਕਲਿੱਕ ਕਰੋ।
  4. ਇਸ਼ਤਿਹਾਰ ਸੈਟਿੰਗਾਂ 'ਤੇ ਕਲਿੱਕ ਕਰਕੇ, ਪਾਰਟਨਰਾਂ ਵੱਲੋਂ ਤੁਹਾਡੀ ਗਤੀਵਿਧੀ ਬਾਰੇ ਡੇਟਾ 'ਤੇ ਕਲਿੱਕ ਕਰੋ।
  5. ਇਹ ਚੁਣੋ ਕਿ ਕੀ ਅਸੀਂ ਤੁਹਾਨੂੰ ਇਸ਼ਤਿਹਾਰ ਦਿਖਾਉਣ ਲਈ ਆਪਣੇ ਪਾਰਟਨਰਾਂ ਦੇ ਡੇਟਾ ਦੀ ਵਰਤੋਂ ਕਰ ਸਕਦੇ ਹਾਂ ਜਾਂ ਨਹੀਂ।
ਇਹ ਸੈਟਿੰਗ ਇਸ ਗੱਲ ਨੂੰ ਕੰਟਰੋਲ ਕਰਦੀ ਹੈ ਕਿ ਕੀ ਅਸੀਂ ਆਪਣੇ ਪਾਰਟਨਰਾਂ ਵੱਲੋਂ ਤੁਹਾਡੀ ਗਤੀਵਿਧੀ ਬਾਰੇ ਡੇਟਾ ਦੇ ਆਧਾਰ 'ਤੇ ਤੁਹਾਨੂੰ Facebook 'ਤੇ ਵਿਅਕਤੀਗਤ ਬਣਾਏ ਇਸ਼ਤਿਹਾਰ ਦਿਖਾ ਸਕਦੇ ਹਾਂ ਜਾਂ ਨਹੀਂ। ਜੇ ਤੁਸੀਂ ਇਸ ਸੈਟਿੰਗ ਨੂੰ ਬੰਦ ਕਰਦੇ ਹੋ, ਤਾਂ ਤੁਹਾਨੂੰ ਦਿਖਾਈ ਦੇਣ ਵਾਲੇ ਇਸ਼ਤਿਹਾਰ ਹਾਲੇ ਵੀ ਸਾਡੇ ਪਲੇਟਫ਼ਾਰਮ 'ਤੇ ਤੁਹਾਡੀ ਗਤੀਵਿਧੀ ਦੇ ਆਧਾਰ 'ਤੇ ਹੋ ਸਕਦੇ ਹਨ। ਉਹ ਕਿਸੇ ਖ਼ਾਸ ਵਪਾਰ ਦੀ ਜਾਣਕਾਰੀ 'ਤੇ ਵੀ ਆਧਾਰਿਤ ਹੋ ਸਕਦੇ ਹਨ, ਜਿਸਨੇ ਸਾਡੇ ਨਾਲ ਵਿਅਕਤੀਆਂ ਜਾਂ ਡਿਵਾਈਸਾਂ ਦੀ ਸੂਚੀ ਸਾਂਝੀ ਕੀਤੀ ਹੈ, ਜੇ ਅਸੀਂ ਉਸ ਸੂਚੀ ਦੀ ਜਾਣਕਾਰੀ ਦੇ ਨਾਲ ਤੁਹਾਡੀ ਪ੍ਰੋਫ਼ਾਈਲ ਦਾ ਮਿਲਾਨ ਕੀਤਾ ਹੈ।
ਇਹ ਸੈਟਿੰਗ ਸਿਰਫ਼ ਤੁਹਾਨੂੰ Messenger ਸਮੇਤ ਆਪਣੇ Facebook ਅਕਾਊਂਟ 'ਤੇ ਦਿਖਾਈ ਦੇਣ ਵਾਲੇ ਇਸ਼ਤਿਹਾਰਾਂ 'ਤੇ ਲਾਗੂ ਹੁੰਦੀ ਹੈ ਅਤੇ ਇਹ ਤੁਹਾਨੂੰ ਵੈੱਬਸਾਈਟਾਂ, ਐਪਾਂ ਅਤੇ ਡਿਵਾਈਸਾਂ 'ਤੇ ਦਿਖਾਈ ਦੇਣ ਵਾਲੇ ਉਹਨਾਂ ਇਸ਼ਤਿਹਾਰਾਂ 'ਤੇ ਵੀ ਲਾਗੂ ਹੁੰਦੀ ਹੈ, ਜਿਨ੍ਹਾਂ ਨੂੰ Facebook ਦੀਆਂ ਇਸ਼ਤਿਹਾਰ ਸੰਬੰਧੀ ਸੇਵਾਵਾਂ ਵੱਲੋਂ ਡਿਲਿਵਰ ਕੀਤਾ ਜਾਂਦਾ ਹੈ। ਇਹ ਸੈਟਿੰਗ ਤੁਹਾਨੂੰ Instagram 'ਤੇ ਦਿਖਾਈ ਦੇਣ ਵਾਲੇ ਇਸ਼ਤਿਹਾਰਾਂ 'ਤੇ ਉਦੋਂ ਤੱਕ ਲਾਗੂ ਨਹੀਂ ਹੁੰਦੀ ਹੈ, ਜਦੋਂ ਤੱਕ ਤੁਸੀਂ ਆਪਣੇ Instagram ਅਤੇ Facebook ਅਕਾਊਂਟਾਂ ਵਿੱਚ ਕਨੈਕਟੇਡ ਅਨੁਭਵ ਚਾਲੂ ਨਾ ਕੀਤੇ ਹੋਣ। ਇਸ ਬਾਰੇ ਜਾਣੋ Instagram 'ਤੇ ਤੁਹਾਨੂੰ ਇਸ਼ਤਿਹਾਰ ਦਿਖਾਉਣ ਦੇ ਤਰੀਕੇ ਨੂੰ ਕਿਵੇਂ ਵਿਵਸਥਿਤ ਕਰੀਏ
ਜੇ ਤੁਸੀਂ ਆਪਣੇ Instagram ਅਤੇ Facebook ਅਕਾਊਂਟਾਂ ਵਿੱਚ ਕਨੈਕਟੇਡ ਅਨੁਭਵਾਂ ਨੂੰ ਚਾਲੂ ਕੀਤਾ ਹੈ, ਤਾਂ ਤੁਸੀਂ ਪਾਰਟਨਰਾਂ ਵੱਲੋਂ ਤੁਹਾਡੀ ਗਤੀਵਿਧੀ ਬਾਰੇ ਡੇਟਾ ਸੈਟਿੰਗ ਰਾਹੀਂ ਆਪਣੇ Instagram ਇਸ਼ਤਿਹਾਰ ਅਨੁਭਵ ਨੂੰ ਵੀ ਵਿਵਸਥਿਤ ਕਰ ਸਕਦੇ ਹੋ।
ਅਸੀਂ ਆਨਲਾਈਨ ਵਿਵਹਾਰ ਸੰਬੰਧੀ ਇਸ਼ਤਿਹਾਰਬਾਜੀ ਲਈ ਸਵੈ-ਰੈਗੂਲੇਟਰੀ ਸਿਧਾਂਤਾਂ ਪਾਲਣਾ ਕਰਦੇ ਹਾਂ ਅਤੇ ਡਿਜਿਟਲ ਐਡਵਰਟਾਈਜ਼ਿੰਗ ਅਲਾਇੰਸ, ਡਿਜਿਟਲ ਐਡਵਰਟਾਈਜ਼ਿੰਗ ਅਲਾਇੰਸ ਆਫ਼ ਕੈਨੇਡਾਯੂਰੋਪੀਅਨ ਇੰਟ੍ਰੈਕਟਿਵ ਡਿਜਿਟਲ ਐਡਵਰਟਾਈਜ਼ਿੰਗ ਅਲਾਇੰਸ ਦੁਆਰਾ ਸਥਾਪਿਤ ਕੀਤੇ ਔਪਟ-ਆਉਟ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੇ ਹਾਂ। ਤੁਸੀਂ ਇਹਨਾਂ ਸਾਈਟਾਂ ਦੇ ਮਾਧਿਅਮ ਤੋਂ ਭਾਗ ਲੈਣ ਵਾਲੀਆਂ ਸਾਰੀਆਂ ਕੰਪਨੀਆਂ ਨੂੰ ਛੱਡ ਸਕਦੇ ਹੋ।
ਕੀ ਇਹ ਉਪਯੋਗੀ ਸੀ?
Yes
No