ਜੀ ਆਇਆਂ ਨੂੰ

ਦੋ ਕਬੂਤਰ ਕੋਲੋਂ-ਕੌਲੀ/Do kabootar kolo-koli

ਦੋ ਕਬੂਤਰ ਕੋਲੋਂ-ਕੌਲੀ ਖੰਭ ਉਹਨਾਂ ਦੇ ਕਾਲੇ, ਨਾ ਕੁਝ ਖਾਂਦੇ ਨਾ ਕੁਝ ਪੀਂਦੇ ਰੱਬ ਉਹਨਾਂ ਨੂੰ ਪਾਲੇ।   ਅੱਖਾਂ Read More »

ਡੱਬ-ਖੜੱਬੀ ਬੱਕਰੀ/Dab Khadabi Bakari

ਡੱਬ-ਖੜੱਬੀ ਬੱਕਰੀ, ਡੱਬੀ ਉਹਦੀ ਛਾਂ, ਚੱਲ ਮੇਰੀ ਬੱਕਰੀ, ਕੱਲ੍ਹ ਵਾਲੀ ਥਾਂ।   ਮੰਜਾ Read More »

ਸੋਲ਼ਾਂ ਧੀਆਂ/Sohla Dhiya Chaar Jwai

ਸੋਲ਼ਾਂ ਧੀਆਂ,ਚਾਰ ਜੁਆਈ ਉਂਗਲਾਂ ਤੇ ਅੰਗੂਠੇ Read More »

ਨਿੱਕੀ ਜਿਹੀ ਕੁੜੀ/Nikki Jehi Kuri

ਨਿੱਕੀ ਜਿਹੀ ਕੁੜੀ ਲੈ ਪਰਾਂਦਾ ਤੁਰੀ   ਸੂਈ ਧਾਗਾ Read More »

ਤੂੰ ਚੱਲ ਮੈਂ ਆਇਆ/Tu Chal Main Aaya

ਤੂੰ ਚੱਲ ਮੈਂ ਆਇਆ ?   ਦਰਵਾਜਾ   Read More »

ਕਟੋਰੇ ਤੇ ਕਟੋਰਾ/Katore te Katora

ਕਟੋਰੇ ਤੇ ਕਟੋਰਾ ਪੁੱਤਰ ਪਿਓ ਨਾਲੋਂ ਵੀ ਗੋਰਾ   ਨਾਰੀਅਲ   Read More »

ਬਾਹਰੋਂ ਆਏ ਪਿਉ-ਪੁੱਤ/Bahro Aaye Peyo-Putt

ਬਾਹਰੋਂ ਆਏ ਪਿਉ-ਪੁੱਤ, ਘਰ ਬੈਠੀਆਂ ਮਾਵਾਂ ਧੀਆਂ, ਮਾਂ ਵੀ ਕੇੇਂਦੀ ਮਾਸੜਾ ਬਹਿਜਾ, ਧੀ ਵੀ ਕੇਂਦੀ ਮਾਸੜਾ ਬਹਿਜਾ ?   ਮਾਂ ਦਾ ਜੀਜਾ ਕੁੜੀ ਦਾ ਮਾਸੜ ਤੇ ਜੀਜੇ ਦਾ ਪਿਓ ਮਾਂ ਦਾ ਮਾਸੜ Read More »

ਇਕ ਟੋਟਰੂ ਦੇ ਦੋ ਬੱਚੇ/Ik Totru de Doh Bache

ਇਕ ਟੋਟਰੂ ਦੇ ਦੋ ਬੱਚੇ, ਨਾ ਉਹ ਖਾਂਦੇ ਨਾ ਉਹ ਪੀਂਦੇ, ਬੱਸ ਦੇਖ ਦੇਖ ਜੀਦੇ ?   ਅੱਖਾਂ Read More »

ਆਲਾ ਕੌਡੀਆ ਵਾਲਾ/Aalla Kodian Wala

ਆਲਾ ਕੌਡੀਆ ਵਾਲਾ, ਵਿਚ ਮੇਰੀ ਭੂਟੋ ਨੱਚਦੀ ?   ਮੂੰਹ ਵਿਚਲੇ ਦੰਦ ਤੇ ਜੀਭ Read More »

ਦੋ ਗਲੀਆਂ ਇੱਕ ਬਜ਼ਾਰ/Doh Galiyan ik bazar

ਦੋ ਗਲੀਆਂ ਇੱਕ ਬਜ਼ਾਰ, ਵਿੱਚੋਂ ਨਿਕਲਿਆ ਥਾਣੇਦਾਰ, ਚੁੱਕ ਕੇ ਮਾਰੋ ਕੰਧ ਦੇ ਨਾਲ ? ਸੀਂਡ/ਵਗਦਾ ਨੱਕ Read More »

ਲੱਗ ਲੱਗ ਕਹੇ ਨਾ ਲੱਗਦੇ/Lagh-lagh khe na lgde

ਲੱਗ ਲੱਗ ਕਹੇ ਨਾ ਲੱਗਦੇ, ਬਿਨ ਆਖੇ ਲੱਗ ਜਾਂਦੇ, ਮਾਮੇ ਨੂੰ ਲੱਗਦੇ, ਤਾਏ ਨੂੰ ਨਹੀਂ ਲੱਗਦੇ ?   ਬੁੱਲ Read More »

ਬਾਪੂ ਕਹੇ ਤੇ ਅੜ ਜਾਂਦਾ/Bapu khe te ardh janda

ਬਾਪੂ ਕਹੇ ਤੇ ਅੜ ਜਾਂਦਾ, ਚਾਚਾ ਕਹੇ ਤਾਂ ਖੁੱਲ ਜਾਂਦਾ ?   ਮੂੰਹ, ਬੰਦ ਤੇ ਖੁੱਲਾ Read More »

ਆਈ ਸੀ/Aayi c

ਆਈ ਸੀ , ਪਰ ਦੇਖੀ ਨਹੀਂ ?   ਨੀਂਦ Read More »

ਦਸ ਜਾਣੇ ਪਕਾਂਣ ਵਾਲੇ/Das jane pkan wale

ਦਸ ਜਾਣੇ ਪਕਾਂਣ ਵਾਲੇ , ਬੱਤੀ ਜਾਣੇ ਖਾਣ ਵਾਲੇ , ਝੰਡੋ ਕੁੜੀ ਸਮੇਟਣ ਵਾਲੀ , ਮੌਜਧੈਛ ਸਾਂਭਣ ਤੇ ?   ਉਂਗਲਾਂ, ਦੰਦ, ਜੀਭ ਤੇ ਢਿੱਡ Read More »

ਨਿੱਕੀ ਜਿਹੀ ਪਿੱਦਣੀ/Niki jihi pidni

ਨਿੱਕੀ ਜਿਹੀ ਪਿੱਦਣੀ, ਪਿੱਦ ਪਿੱਦ ਕਰਦੀ, ਸਾਰੇ ਜਹਾਨ ਦੀ, ਲਿੱਦ ਕੱਠੀ ਕਰਦੀ |   ਝਾੜੂ,ਬੋਕਰ Read More »

ਏ ਸੀ/Eh C

ਏ ਸੀ, ਔਹ ਗਈ। ਨਜ਼ਰ Read More »

ਨਿੱਕਾ ਜਿਹਾ ਕਾਕਾ/Nika jeha kaka

ਨਿੱਕਾ ਜਿਹਾ ਕਾਕਾ, ਘਰ ਦਾ ਰਾਖਾ ?   ਜਿੰਦਰਾ Read More »

ਅੱਗੋ ਨੀਵਾਂ ਪਿੱਛੋਂ ਉੱਚਾ/Agon nivan picho ucha

ਅੱਗੋ ਨੀਵਾਂ ਪਿੱਛੋਂ ਉੱਚਾ, ਘਰ ਘਰ ਫਿਰੇ ਹਰਾਮੀ ਲੂਚਾ ?   ਛੱਜ Read More »

ਮਿੱਟੀ ਦਾ ਘੋੜਾ/Mitti da Ghoda

ਮਿੱਟੀ ਦਾ ਘੋੜਾ, ਲੋਹੇ ਦੀ ਲਗਾਮ, ਉਤੇ ਬੈਠਾ ਗੁਦਗੁਦਾ ਪਠਾਣ ? ਚੁੱਲਾ, ਤਵਾ, ਰੋਟੀ Read More »

ਹਾਬੜ ਦਾਬੜ ਪਈ ਕੁੜੇ/Habard Dabard Payi Kude

ਹਾਬੜ ਦਾਬੜ ਪਈ ਕੁੜੇ, ਪੜਥੱਲੋ ਕਿੱਧਰ ਗਈ ਕੁੜੇ ?   ਕੜਛੀ Read More »

Scroll To Top
Skip to toolbar